ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਅਰਥ-ਸਤਿ ਸਰੂਪ ਵਾਹਿਗੁਰੂ ਪਿਛੇ ਭੀ
ਸਤਿ ਸੀ, ਸਤ ਸਰੂਪ ਵਾਹਿਗਰੂ ਹੁਣ ਭੀ
ਸਤਿ ਹੀ ਆਖੀਦਾ ਹੈ । ਸਤਿ ਸਰੂਪ ਵਾਹਿਗੁਰੂ
ਅਗੇ ਨੂੰ ਭੀ ਸਤਿ ਹੋਵੇਗਾ I ਹੋਰ ਥਾਂ ਪੁਰ ਉਸ
ਜੇਹਾ ਦੂਸਰਾ ਕੋਈ ਨਹੀਂ। ਓਹ ਅਨੰਤ
ਅਨਾਦੀ ਪੁਰਖ ਹੀ ਸੁਨੀਂਦਾ ਹੈ I ਵਾਹਿਗੁਰੂ ਜੀ
ਦਾ ਨਾਮੁ ਅੰਮ੍ਰਿਤ ਲੈਣ ਨਾਲ ਸੁਖ
ਪਾਈਦਾ ਹੈ I ਜਿਹਨਾਂ ਨੇ ਨਾਮ ਰੂਪੀ ਅੰਮ੍ਰਤ
ਜੀਭ ਨਾਲ ਚਖਿਆ ਹੈ । (ਭਾਵ ਪ੍ਰੇਮ ਸਹਿਤ
ਜਪਿਆ ਹੈ) ਓਹ ਭਗਤ ਜਨ ਪੂਰਨ ਰਜ ਗਏ
ਹਨ । ਓਹਦੇ ਉਪਰ ਵਾਹਿਗੁਰੂ ਜੀ ਪ੍ਰਸੰਨ
ਹੋਏ ਹਨ । ਉਸਦਾ ਸੰਤਾਂ ਦੀ ਸੰਗਤ ਨਾਲ
ਪਿਆਰ ਪੈ ਜਾਂਦਾ ਹੈ I ਵਾਹਿਗੁਰੂ ਰੂਪ ਗੁਰ
ਨਾਨਕ ਨਾਲ ਜੋ ਛੋਹ ਗਿਆ ਉਸਨੇ ਸਭ ਕੁਲਾਂ
ਦਾ ਉਧਾਰ ਕਰ ਲੀਤਾ ।

ਭਾਵ- ਵਾਹਿਗੁਰੂ ਜੀ ਸਦਾ ਹੈ, ਅਬਨਾਸੀ ਹੈ
ਅਕਾਲ ਸਰੂਪ ਹੈ। ਸਮੇਂ ਦੇ ਹੇਰ ਫੇਰ ਵਿਚ ਇਕ
ਰਸ ਹੈ । ਪਿਛੇ ਹੁਣ ਤੇ ਅਗੇ ਓਹ ਇਕੋ ਜਿਹਾ
ਹੈ,ਪਰੰਤੂ ਉਸ ਜੇਹਾ ਹੋਰ ਕੋਈ ਭੀ ਨਹੀਂ ।
ਭਾਵੇਂ ਹੇਠਾਂ ਉਪਰ ਕਿਸੇ ਥਾਂ ਪੁਰ ਕੋਈ ਭੀ