ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਇਕੋ ਨਾਮ ਦੀ ਟੇਕ ਵਾਲਿਆਂ ਦਾ ਸੰਗ
ਪ੍ਰਾਪਤ ਹੋਣਾ ਇਹ ਕਰਤਾਰ ਦੀ ਮੇਹਰ ਹੈ ।
ਵਾਹਿਗੁਰੂ ਰੂਪ ਗੁਰ ਨਾਨਕ ਦੇ ਚਰਨ ਜਿਨਾਂ
ਪਰਸੇ ਭਾਵ ਜੋ ਉਸ ਨਿਰੰਕਾਰੀ ਜੋਤ ਨਾਲ
ਛੋਹਿਆ ਜੀਕਣ ਲੋਹਾ ਪਾਰਸ ਨਾਲ ਛੋਹਕੇ
ਕੰਚਨ ਹੁੰਦਾ ਹੈ, ਜੀਕੁਨ ਚੰਦਨ ਦੀ ਹਵਾ ਨਾਲ
ਛੁਹਕੇ ਨਿੰਮ ਚੰਦਨ ਹੁੰਦੀ ਹੈ, ਇਕੁਰ ਜੋ ਗੁਰੂ
ਨਾਨਕ ਨਾਲ ਛੂਹਕੇ ਜੀਉ ਉਠਿਆ ਹੈ ਓਹ
ਆਪ ਹੀ ਨਹੀਂ ਤਰਿਆ ਸਗੋਂ ਉਸਨੇ ਸਾਰੀਆਂ
ਕੁਲਾਂ ਦਾ ਭੀ ਉਧਾਰ ਕਰ ਲੀਤਾ ਹੈ ॥੬॥

ਸਚੁ ਸਭਾ ਦੀਬਾਣੁ ਸਚੁ ਸਚੇ
ਪਹਿ ਧਰਿਓ ॥ ਸਚੇ ਤਖਤਿ
ਨਿਵਾਸੁ ਸਚੁ ਤਪਾਵਸੁ ਕਰਿਓ॥
ਸਾਚੇ ਸਿਰਜਿਉ ਸੰਸਾਰੁ ਆਪਿ
ਆਭੁਲ ਨ ਭੁਲਉ ॥ ਰਤਨ ਨਾਮੁ
ਅਪਾਰੁ ਕੀਮ ਨਹੁ ਪਵੈ ਅਮੁਲਉ॥
ਜਿਹ ਕ੍ਰਿਪਾਲੁ ਹੋਯਉ ਗੋਬਿੰਦ