ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਭਾਵ- ਸਚੇ ਤਖਤ ਪਰ ਓਹ ਬੈਂਹਦਾ ਹੈ ਤੇ
ਨਿਆਂ ਭੀ ਉਸਦਾ ਸੱਚਾ ਹੈ। ਯਥਾ-“ਵਡੀ ਵਡਿ-
ਆਈ ਜਾ ਸਚੁ ਨਿਆਉ" ਸੰਸਾਰੀ ਨਿਆਯ
ਹਰਨ ਵਾਲੇ ਗਵਾਹੀ ਦੇ ਪਾਬੰਦ ਹਨ, ਕਿੰਤੁ
ਆਪ ਓਹ ਦੇਸ਼ ਕਾਲ ਦੀ ਵਿੱਥ ਕਾਰਨ ਅਨਜਾਨ
ਹਨ । ਇਸ ਵਾਸਤੇ ਅਗਯਾਨੀ ਜੀਵਾਂ
ਦੇ ਨਿਆਯ ਵਿਚ ਕੂੜੇ-ਸੱਚੇ ਤੇ ਸੱਚੇ-ਕੂੜੇ
ਹੋ ਜਾਂਦੇ ਹਨ,ਇਸ ਲਈ ਸੱਚ ਨਿਆਯ ਇਨ੍ਹਾਂ
ਤੋਂ ਨਹੀਂ ਹੁੰਦਾ। ਦੂਸਰਾ ਮਾਨੁਖੀ ਨਿਆਯ
ਵਿਚ ਪਖੂੂ ਪਾਤ ਭੀ ਹੁੰਦਾ ਹੈ ਅਰ ਮਾਨੁਖ ਪਰਾਧੀਨ
ਭੀ ਹੈ ਇਸ ਵਾਸਤੇ ਭੀ ਸਚ ਨਿਆਯ ਨਹੀਂ
ਕਰ ਸਕਦੇ I ਵਾਹਿਗੁਰੂ ਜੀ ਅੰਤਰ ਜਾਮੀ ਹੈ I
ਯਥਾ-"ਘਟਿ ਘਟਿ ਕੇ ਅੰਤਰ ਕੀ ਜਾਨਤ ॥
ਭਲੇ ਬੁਰੇ ਕੀ ਪੀਰ ਪਛਾਨਤ" ਇਸ ਲਈ ਜੋ
ਕੁਛ ਭੀ ਕੋਈ ਕਰਦਾ ਹੈ ਗੁਪਤ ਭਾਵੇੇਂ ਪ੍ਰਗਟ
ਕਰਤਾਰ ਸਰਬ ਦੇ ਸਾਖੀ ਹੈ, ਇਸ ਕਾਰਨ
ਉਸਦਾ ਨਿਆਓਂ ਸੱਚਾ ਹੈ। ਦੂਸਰਾ ਉਹ
ਨਿਰਭਉ ਨਿਰਵੈਰ ਹੈ, ਕਿਸੇ ਦੇ ਪਖੂ ਪਾਤ ਤੋਂ
ਰਹਤ ਹੈ ਅਰ ਸੁਤੰਤਰ ਹੈ ਇਸ ਵਾਸਤੇ ਉਸਦਾ
ਨਿਆਓਂ ਸੱਚਾ ਹੈ । ਯਥਾ-"ਬੀਓ ਪੂਛ ਨ
ਮਸਲਤ ਧਰੈ । ਜੋ ਕਿਛੁ ਕਰੇ ਸੁ ਆਪੇ ਕਰੈ