ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਇਸ ਚਾਨਣ ਵਿਚ ਰਹਨ ਵਾਲੇ ਗੁਰਮੁਖ ਹਨ
ਤੇ ਓਹ ਜਾਣਦੇ ਹਨ, ਜੋ ਕੁਛ ਵਹਿਗੁਰੂ ਜੀ
ਕੀਤਾ ਹੈ ਓਹ ਪੂਰਾ ਹੀ ਹੈ । ਜਿਹਦੇ ਉਪਰ
ਵਾਹਿਗੁਰੂ ਜੀ ਦੀ ਮੇਹਰ ਹੋਈ ਹੈ, ਉਸਨੂੰ ਸਾਰੇ
ਸੁਖ ਮਿਲਦੇ ਹਨ ਉਹ ਮਨ ਕਰ ਸੁਖੀ ਹੈ,
ਗਿਆਨ ਵਿਚ ਉਹ ਤਨ ਕਰ ਸੁਖੀ ਹੈ, ਸੰਤੋਖ
ਵਿਚ ਉਹ ਵਰਤੋਂ ਵਿਚ ਸੁਖੀ ਹੈ ਰਜ਼ਾ ਵਿਚ,
ਉਸਦੇ ਵਾਸਤੇ "ਦੂਖਨਾਹੀ ਸਭ ਸੂਖ ਹਰੇ" ਅੰਦਰ
ਬਾਹਰ ਓਹ ਸਾਰੇ ਸੁਖੀ ਹੀ ਸੁਖੀ ਹੈ। ਹਰੀ
ਸਰੂਪ ਗੁਰੂ ਨਾਨਕ ਨੂੰ ਛੋਹਕੇ ਜੋ ਸਿਮਰਨ
ਵਿਚ ਜੀ ਉਠਿਆ ਹੈ ਉਹ ਮੁੜਕੇ ਚੌਰਾਸੀ
ਵਿਚ ਨਹੀਂ ਆਉਂਦਾ I ਉਸਦਾ ਆਵਾਗੌਨ
ਮਿਟ ਗਿਆ ਹੈ ॥੭॥

ਕਵਨੁਜੋਗੁ ਕਉਨੁ ਗ੍ਹਾਨੁ ਧਯਾਨੁ
ਕਵਨ ਬਿਧਿ ਉਸਤਤਿ ਕਰੀਐ ॥
ਸਿਧ ਸਾਧਿਕ ਤੇਤੀਸ ਕੋਰਿ ਤਿਰੁ
ਕੀਮਨ ਪਰੀਐ ॥ ਬ੍ਰਹਮਆਦਕ
ਸਨਕਾਦਿ ਸੇਖ ਗੁਣ ਅੰਤ ਨ ਪਾਏ॥