ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੫)
ਪਾ ਸਕੇ I ਓਹ ਅਗਾਹ ਹੈ ਭਾਵ ਗਹਨ ਨਹੀਂ
ਕੀਤਾ ਜਾਂਦਾ ਪਰ ਸਾਰਿਆਂ ਵਿਚ ਭਰਪੂਰ
ਸਮਾ ਰਿਹਾ ਹੈ, | ਦਯਾ ਕਰਕੇ ਵਹਿਗੁਰੂ
ਜਿਹਦੀ ਹਉਮੈ ਦੀ ਬੇੜੀ ਕਟੀ ਉਹ ਪੁੁੁਰਖ
ਲਗੇ ਹਨ ਭਗਤੀ ਵਿਚ ਹਰੀ ਸਰੂਪ ਗੁਰੂ
ਨਾਨਕ ਨੂੰ ਜੋ ਛੋਹੇ ਉਹ ਇਥੇ ਉਥੇ ਦੇ ਬੰਧਨਾਂ
ਤੋਂ ਸਦਾ ਵਾਸਤੇ ਛੁਟ ਗਏ ।
ਭਾਵ- ਵਾਹਿਗੁਰੂ ਦੀ ਬੇਅੰਤਤਾ ਪ੍ਰਗਟ
ਕਰਦੇ ਹਨ ਕਿ ਹੇ ਅਗਮ ਵਾਹਿਗੁਰੂ ਜੀ ਓਹ
ਕੇਹੜਾ ਜੋਗ ਹੈ ਜਿਸ ਦਵਾਰਾ ਆਪ ਵਿਚ
ਜੁੜੀਏ । ਵਾਹਿਗੁਰੂ ਬੇਅੰਤ ਹੈ ਮਾਨੁਖ ਦੇ
ਜਤਨ ਤੇ ਸਾਧਨਾ ਅੰਤ ਵਾਲੀ ਹੈ, ਇਸ ਲਈ
ਉਸ ਅਪਾਰ ਕਰਤਾਰ ਦੀ ਮੇਹਰ ਲੋੜੀਦੀ ਹੈ I
ਇਸ ਭਾਵ ਪੁਰ ਸਤਿਗੁਰੂ ਜੀ ਫੁਰਮਾਂਦੇ ਹਨ
ਕਿ ਹਠ ਯੋਗ, ਰਾਜ ਜੋਗ ਮੰਤ੍ਰ ਜੋਗ, ਲਯ ਜੋਗ
ਆਦਿਕ ਕੇਹੜੇ ਜੋਗ ਦੁਵਾਰਾ ਜੁੜਕੇ ਆਪ ਦੀ
ਮਹਿਮਾਂ ਕਰੀਏ? ਚਿੱਤ ਬ੍ਰਿਤੀ ਦੀ ਇਕਾਗਰਤਾ
ਇਕ ਮਾਨੁਖ ਦਾ ਜਤਨ ਹੈ । ਪਰ ਵਾਹਿਗੁਰੂ
ਅਗਮ ਹੈ ਉਸ ਵਿਚ ਚਿੱਤ ਦੀ ਸੁਤੰਤ੍ਰ ਪਹੁੰਚ
ਨਹੀਂ, ਇਸ ਲਈ ਆਪ ਨੇ ਜਤਨ
ਦਵਾਰਾ ਜੋਗ ਵਿਚ ਜੁੜਕੇ ਉਸਨੂੰ ਲਖ