ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਨਹੀਂ ਸਕੀਦਾ । ਏਸੇ ਤਰਾਂ ਹੀ ਗਯਾਨ ਤੇ
ਧਯਾਨ ਦੁਆਰਾ ਭੀ ਅੰਤ ਨਹੀਂ ਪਾ ਸਕੀਦਾ
ਏਹ ਕੇਵਲ ਵਿਚਾਰ ਮਾਤ੍ਰ ਹੀ ਨਹੀਂ ਕਿੰਤੂ*
ਜੋਗ ਦੁਵਾਰਾ ਸਿਧਿ ਪਦ ਨੂੰ ਪਹੁੰਚੇ ਸਿਧਿ ਤੇ
ਧਯਾਨ ਦੁਆਰਾ ਸਾਧਨਾ ਵਿਚ ਲਗੇ ਸਾਧਿਕ
ਤੇ ਸਤੋ ਗੁਣੀ ਸ੍ਰੀਸ਼ਟੀ ਦੈਵ ਸ੍ਰੇਣੀ ਜੋ ਤੇਤੀ ਕ੍ਰੋੜ
ਆਖੀਦੇ ਹਨ, ਜਿਨ੍ਹਾਂ ਵਿਚ ਸੁਤੇ ਗਿਆਨ ਦਾ
ਪ੍ਰਕਾਸ਼ ਹੈ ਇਨ੍ਹਾਂ ਸਾਰਿਆਂ ਤੋਂ ਇਕ ਤਿਲ
ਮਾਤ੍ਰ ਭੀ ਵਾਹਿਗੁਰੂ ਜੀ ਦੀ ਕੀਮਤ ਨਹੀਂ ਪੈ
ਸਕੀ । ਚਾਰ ਵੇਦ ਦਾ ਵਕਤਾ ਬ੍ਰਹਮਾਂ ਤੇ ਸਦਾ
ਧਯਾਨ ਪਰਾਇਨ ਸਨਕਾਦਕ ਬ੍ਰਹਮ ਦੇ ਸਪੁਤ੍ਰ
ਅਰ ਸ਼ੇਸ਼ਨਾਗ ਜੋ ਨਿਤ ਨਵੀਨ ਨਮ ਉਚਾਰਨ
ਵਿਚ ਪ੍ਰਸਿੱਧ ਹੈ ਇਹ ਸਾਰੇ ਹੀ ਗੁਣਾਂ ਦਾ
ਅੰਤ ਨਹੀਂ ਪਾ ਸਕੇ । ਅਸਚਰਜ ਏਹ ਹੈ ਕਿ
ਸ੍ਰਬਤ ਪਰੀ ਪੂਰਨ ਸ੍ਰਬਤ ਵਿਆਪਕ ਹੈ
ਕਰਤਾਰ, ਪਰ ਮਨ ਇੰਦ੍ਰੇ ਦੁਆਰਾ ਉਸ ਨੂੰ
ਪਕੜ ਨਹੀਂ ਸਕੀਦਾ । ਪਰੰਤੂ ਜਿਸ ਦੀ ਮੋਹ
ਵਾਸਨਾਂ ਦੀ ਫਾਹੀ ਉਸਨੇ ਅਪਨੀ ਮੇਹਰ
ਨਾਲ ਕਟ ਦਿਤੀ ਹੈ ਉਹ ਉਸ ਦੀ ਭਗਤੀ

  • ਜੋਗ ਨਾਲ ਸਿਧਿ ਧਯਾਨ ਨਾਲ ਸਾਧਿਕ

ਗਯਾਨ ਨਾਲ ਦੇਵਤਾ ਦੁਹਾਂ ਤੁਕਾਂ ਨਾਲ
ਅਨੰਤ ਕਰ ਲੈਣ ।