ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਵਿਚ ਲਗੇ ਹਨ ਭਗਤ ਭਾਵ ਸਹਿਤ
ਗੁਰੂ ਨਾਨਕ ਸਰੂਪ ਵਿਚ ਪ੍ਰਗਟੇ ਵਾਹਿਗੁਰੂ
ਜੀ ਨੂੰ ਜਿਨ੍ਹਾਂ ਸਪਰਸ ਕੀਤਾ, ਭਾਵ ਸਹਿਤ
ਉਪਦੇਸ਼ ਲੈਕੇ ਸੇਵਾ ਕੀਤੀ ਉਹ ਪਰਖ ਇਥੇ
ਭੀ ਬੰਧਨਾਂ ਤੋਂ ਛੁਟੇ ਤੇ ਅਗੇ ਪ੍ਰਲੋਕ ਵਿਚ ਭੀ
ਮੁਕਤ ਪਦ ਨੂੰ ਪੁਜੇ ॥ ੮॥

ਪ੍ਰਭੁ ਦਾਤਉ ਦਾਤਾਰਪਰਿਓ
ਜਾਚਕੁ ਇਕ ਸਰਨਾ ॥ ਮਿਲੈ
ਦਾਨੁ ਸੰਤਰੇਨ ਜਿਹ ਲਗ ਭਉ
ਜਲੁ ਤਰਨਾ ॥ ਬਿਨਤ ਕਰਉ
ਅਰਦਾਸ ਸੁਨਹੁ ਜੀ ਠਾਕੁਰ ਭਾਵੈ॥
ਦੇਹ ਦਰਸ ਮਨਚਾਉ ਭਗਤ ਇਹੁ
ਮਨ ਠਹਰਾਵੈ ॥ ਬਲਿਓ ਚਰਾਗੁ
ਅੰਧਯਾਰ ਮਹਿ ਸਭ ਕਲ ਉਧਰੀ
ਇਕ ਨਾਮੁ ਧਰਮ ॥ ਪ੍ਰਗਟੁ ਸਗਲ
ਹਾਰੇ ਭਵਨ ਮਹਿ ਜਨ ਨਾਨਕ