ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਗੁਰ ਪਾਰਬ੍ਰਹਮ ॥੯॥

[ ਜਾਚਕ=ਮੰਗਤਾ ॥ ਰੇਨ = ਧੂੜ ॥
ਭਉਜਲ = ਭਉ ਸਾਗਰ, ਸੰਸਾਰ ॥
ਚਉ = (ਦਰਸ਼ਨ ਦਾ) ਉਤਸ਼ਾਹ ॥
ਚਰਾਗ = ਦੀਵਾ ॥ ਕਲ = ਸ੍ਰਿਸ਼ਟੀ ॥
ਭਵਨ = ਬ੍ਰਹਮੰਡ ॥ ]

ਅਰਥ- ਦਾਤਾਂ ਦੇ ਦੇਣ ਹਾਰੇ ਦਾਤਾਰ
ਪ੍ਰਭੂ ਜੀ ਮੈਂ ਇਕ ਮੰਗਤਾ ਆਪ ਜੀ ਦੀ ਸ਼ਰਨ
ਵਿਚ ਆ ਪਿਆ ਹਾਂ । ਸੰਤਾਂ ਦੇ ਚਰਨਾਂ ਦੀ
ਧੂੜੀ ਮੈਨੂੰ ਮਿਲੇ ਜਿਹਦੇ ਆਸਰੇ ਸੰਸਾਰ
ਸਮੁੰਦਰ ਤੋਂ ਤਰ ਜਾਵਾਂ । ਨਿੰਮ੍ਰਤਾ ਨਾਲ
ਅਰਦਾਸ ਕਰਦਾ ਹਾਂ ਤੇ ਹੇ ਮੇਰੇ ਮਾਲਕ
ਜੇ ਆਪਨੂੰ ਭਾਵੇ ਤਾਂ ਸੁਣ ਲੌ ਮਨ ਵਿਚ
ਇਹ ਪਰੇਮ ਭਰਿਆ ਉਤਸ਼ਾਹ ਹੈ ਕਿ ਦਰਸ਼ਨ
ਬਖਸ਼ੋ ਤੇ ਆਪ ਦੀ ਭਗਤੀ ਵਿਚ ਇਹ ਮਨ
ਟਿਕੇ I ਅੰਨ੍ਹੇਰੇ ਵਿਚ ਦੀਵਾ ਜਗ ਪਿਆ
ਅਰਥਾਤ ਸਤਿਗੁਰ ਨਾਨਕ ਦੇਵ ਜੀ ਪ੍ਰਗਟ
ਹੋਏ, ਉਹਨਾਂ ਦੇ ਦਸੇ "ਨਾਮ" ਧਰਮ ਦੇ
ਆਸਰੇ ਸਾਰੀ ਸ੍ਰਿਸ਼ਟੀ ਉਧਰ ਗਈ I ਸ੍ਰੀ ਗੁਰੂ
ਨਾਨਕ ਦੇਵ ਜੀ ਬਚਨ ਕਰਦੇ ਹਨ ਕਿ ਇਸ
ਲੋਕ ਵਿਚ ਤੇ ਸਚ ਖੰਡ ਵਿਚ ਇਹ ਪ੍ਰਗਟ