ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਹੈ ਕਿ ਸਤਿਗੁਰ ਨਾਨਕ ਦੇਵ ਜੀ ਪਾਰਬ੍ਰਹਮ
ਹਨ। ਉਸਤਤ ਦੁਵਾਰਾ ਪ੍ਰਸ਼ਨ ਕਰਕੇ ਵਾਹਿਗੁਰੂ
ਜੀ ਦੇ ਹਜ਼ੂਰ ਆਪਣੀ ਮੰਗ ਪ੍ਰਗਟ ਕਰਦੇ ਹਨ
ਹੇ ਦਾਤਾਂ ਦੇ ਦੇਣ ਹਾਰ ਦਾਤਾਰ ਕਰਤਾਰ ਜੀ!
ਮੈਂ ਮੰਗਤਾ ਆਪ ਦੀ ਸ਼ਰਨ ਆ ਪਿਆ ਹਾਂ I
ਸੰਤਾਂ ਦੇ ਚਰਨਾਂ ਦੀ ਧੂੜੀ ਦਾ ਦਾਨ ਮੈਨੂੰ ਮਿਲ
ਜਾਏ ਜਿਹਦੇ ਆਸਰੇ ਸੰਸਾਰ ਭੌਜਲ ਤੋਂ ਤਰ
ਜਾਵਾਂ I ਮੈਂ ਅਰਦਾਸ ਕਰਦਾ ਹਾਂ ਹੇ ਸਵਾਮੀ ਜੀ
ਆਪ ਨੂੰ ਪਿਆਰੀ ਲਗੇ ਤਾਂ ਸੁਣਲਵੋ ਆਪਨਾ
ਦਰਸ਼ਨ ਬਖਸ਼ੋ, ਆਪ ਦੀ ਪਰਮ ਪ੍ਰੀਤੀ ਰੂਪ
ਭਗਤੀ ਮੇਰੇ ਮਨ ਵਿਚ ਨਿਵਾਸ ਕਰੇ । ਪਾਪਾਂ
ਦੇ ਅੰਧੇਰੇ ਵਿਚ ਪਵਿਤ੍ਰ ਦੀਵਾ ਨਾਮ ਦਾ ਆਨ
ਪ੍ਰਕਾਸ਼ਿਆ, ਜਿਸ ਨਾਮ ਧਰਮ ਦੇ ਆਸਰੇ
ਸਾਰੀ ਸ੍ਰਿਸ਼ਟੀ ਤਰ ਗਈ । ਹਰ ਭਵਨ ਸੰਸਾਰ ਤੇ
ਸਚਖੰਡ ਵਿਚ ਏਹ ਪ੍ਰਗਟ ਹੈ ਕਿ ਸਤਿਗੁਰ ਨਾਨਕ
ਦੇਵ ਜੀ ਵਾਹਿਗੁਰੂ ਜੀ ਦਾ ਨਿਜਰੂਪ ਹਨ ॥੯॥

ਭਾਵ- ਉਸਤਤੀ ਕਰਤਾ ਦਾ ਏਹ ਰਵਯਾ
ਹੋਂਦਾ ਹੈ ਕਿ ਮਹਿਮਾਂ ਉਚਾਰਕੇ ਅਪਨੇ ਦਾਤਾ
ਜੀ ਨੂੰ ਪ੍ਰਸੰਨ ਕਰਨਾ ਤੇ ਫੇਰ ਆਪਨੀ ਯਾਚਨਾਂ
ਪ੍ਰਗਟ ਕਰਨੀ, ਉਸੇ ਤਰੀਕੇ ਅਨੁਸਾਰ ਅੱਠ
ਛੰਦਾਂ ਦਵਾਰਾ ਸਤਿਗੁਰ ਜੀ ਦੀ ਮਹਿਮਾਂ ਪ੍ਰਗਟ