ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੪)
ਮਸਤਿਆ ਹੋਇਆ ਫਿਰਦਾ ਹਾਂ । (ਹਾਂ ਤਾਂ
ਬੇਅਕਲ, ਪਰ ਅਕਲਮੰਦ ਹੋਣ ਦਾ ਹੰਕਾਰੀ
ਹਾਂ) ਇਥੇ ਹੀ ਬਸ ਨਹੀਂ, ਪਰਾਈ ਦੌਲਤ,
ਪਰਾਏ ਝਗੜੇ, ਪਰਾਈ ਨਿੰਦਯਾ, ਪਰਾਈ
ਇਸਤ੍ਰੀ ਇਹੋ ਹੀ ਦਿਲ ਨੂੰ ਮਿੱਠੀ ਪਿਆਰੀ
ਲਗਦੀ ਹੈ । (ਇਹਨਾਂ ਦੀ ਪ੍ਰਾਪਤੀ ਵਾਸਤੇ)
ਲੁਕ ਕੇ ਠੱਗੀ ਦੇ ਉਪਾਵ ਕਰਦਾ ਹਾਂ, ਪਰ ਹੇ
ਅੰਤਰਜਾਮੀ ! ਤੂੰ ਸਭ ਕੁਝ ਵੇਖ ਸੁਣ ਰਿਹਾ
ਹੈਂ । ਨੇਕ ਸੁਭਾਵ, ਧਰਮ, ਦਯਾ, ਪਵਿੱਤ੍ਰਤਾ,
ਏਹ ਉਤਮ ਗੁਣ ਮੇਰੇ ਵਿਚ ਕੋਈ ਨਹੀਂ । ਹੇ
ਜੀਵਨ ਦਾਤਾ ! ਮੈਂ ਆਪ ਦੀ ਸ਼ਰਨ ਵਿਚ
ਅਇਆਂ ਹਾਂ, ਮੈਨੂੰ ਰਖ ਲਓ । ਹੇ ਸਰਬ
ਕਾਰਜਾਂ ਦੇ ਕਰਤਾ ! ਹੇ ਸਮਰੱਥ !
ਹੇ ਮਾਇਆ ਦੇ ਆਸਰੇ ਨਾਨਕ
ਦੇ ਸਾਹਿਬ ।
ਭਾਵ- ਵਾਹਿਗੁਰੂ ਜੀ ਅੱਗੇ ਅਰਦਾਸ ਕਰਨ
ਦੀ ਜਾਚ ਦਸਦੇ ਹਨ। ਅਰਦਾਸ ਵਿਚ ਅੰਗ
ਪ੍ਰਗਟ ਕਰਦੇ ਹਨ ।
(੧) ਅਪਨੇ ਔਗੁਣ ਜੀਵ ਦੀ ਬੁਧੀ ਦੇਹ
ਵਿਚ ਬੱਧੀ ਹੋਈ ਹੈ, ਦੇਹਦੇ ਸੁਭਾਵ ਦੇਹੀ
ਆਤਮਾਂ ਵਿਚ ਵਰਤ ਰਹੇ ਹਨ । ਦੇਹ ਭਲੇ