ਸਮੱਗਰੀ 'ਤੇ ਜਾਓ

ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

ਬੁਰੇ ਆਪਨੇ ਹਿਤ ਅਨਹਿਤ ਦੀ ਪਛਾਣ
ਵੱਲੋਂ ਮੂਰਖ ਹੈ, ਤਥਾ ਕਠੋਰ ਹੈ, ਸਦਾ
ਅਪਵਿਤ੍ਰ ਤੇ ਮਲੀਨ ਹੈ , ਮਾੜੀ ਬੂਝ ਵਾਲੀ
ਹੈ । ਏਹ ਦੇਹ ਦੇ ਧਰਮ ਕੁਸੰਗ ਦੇ ਪ੍ਰਤਾਪ
ਕਰਕੇ ਆਤਮਾਂ ਦੇ ਸੁਭਾਵ ਬਨ ਰਹੇ ਹਨ ।
ਏਸੇ ਤਰਾਂ ਹੀ ਅਗਿਆਨ ਦੇ ਵੱਸ ਹੋਇਆ
ਨਾ ਟਿਕਨ ਵਾਲੇ ਪਦਾਰਥਾਂ ਵੱਲ ਹੀ ਦੌੜਦਾ
ਹੈ ਤੇ ਅਪਨੇ ਕਰਤਾਰ ਵੱਲੋਂ ਅਚੇਤ ਹੋ ਰਿਹਾ
ਹੈ । ਅਪਨੇ ਮੂਲ ਟਿਕਾਣੇ ਤੋਂ ਘੁਥਾ ਹੋਇਆ
ਬਾਹਰ ਸਰੀਰ ਦੀ ਜਵਾਨ ਅਵਸਥਾ, ਖੂਬ-
ਸੂਰਤੀ, ਆਕੜਕੇ ਤੁਰਨਾਂ ਕਿਸੇ ਨੂੰ ਨਜ਼ਰ
ਤਲੇ ਨਾ ਲਿਆਉਨਾ, ਪਰਾਈ ਦੌਲਤ,ਝਗੜੇ,
ਤੇ ਪਰਾਈ ਨਿੰਦਯਾ ਤੇ ਪਰਾਈ ਇਸਤ੍ਰੀ ਏਹ
ਨਖਿੱਧ ਦੇਹ ਦੇ ਰਸ ਮਨ ਨੂੰ ਮਿੱਠੇ ਲਗ
ਰਹੇ ਹਨ । ਅਨਜਾਣੇ ਮੋਹ ਦੇ ਵੱਸ ਦੇਹਦੇ ਅਪਨੇ
ਔਗੁਣ ਤੇ ਅਵਿਹਤ ਰਸ ਕਸ ਚੰਗੇ ਲੱਗ
ਰਹੇ ਹਨ । ਇਹਨਾਂ ਰਸਾਂ ਕਸਾਂ ਲਈ ਠੱਗੀ ਤੇ
ਜ਼ੋਰ ਪੜਦੇ ਵਿੱਚ ਬੈਠਕੇ ਕਰ ਦੇ ਹਨ, ਪਰ
ਕਰਤਾਰ ਸਭ ਕੁਝ ਵੇਖ ਰਿਹਾ ਹੈ ।

(੨) ਉਤਮ ਗੁਣ ਦਾ ਨਾ ਹੋਣਾ ਸੀਲ,
ਓਹ ਸੁਭਾਵ ਜੋ ਮਿੱਠਾ ਤੇ ਸੀਤਲ ਹੋਵੇ । ਧਰਮ
ਉਹ ਕੰਮ ਜੋ ਮਾਨੁਖ ਨੂੰ ਕਰਨ ਦਾ ਹੁਕਮ ਹੈ,