(੫)
ਵਤ ਹੀ ਨਹੀਂ, ਪਰ) ਸਾਰੇ ਹਿਰਦਿਆਂ ਵਿਚ
(ਬੀ) ਵਯਾਪਕ ਹੋ ਰਿਹਾ ਹੈ । (ਫੇਰ ਲੁਕਕੇ
ਵਯਾਪਕ ਨਹੀਂ, ਪਰ)ਜਗਤ ਵਿਚ ਵਯਾਪਿਆ
ਹੋਇਆ ਦੇਖੀਦਾ ਹੈ, ਪਰ ਇਸ ਕਰਨ,ਕਾਰਣ
ਵਯਾਪਕਤਾ,ਭਰਪੂਰਤਾ, ਪਰਤੱਖ ਦਿੱਸਣ ਦੀ)
ਤੇਰੀ ਗਤੀ ਕਉਣ ਜਾਣ ਸਕਦਾ ਹੈ, ਤੂੰ ਆਪ
(ਸਾਰਿਆਂ ਦਾ) ਮਾਲਕ ਹੋਕੇ ਸਾਰਿਆਂ ਦੀ
ਰੱਖਯਾ (ਬੀ) ਕਰਦਾ ਹੈਂ। (ਰੱਖਯਾ ਕਰਨ ਵਾਲੇ
ਅਰਥਾਤ ਪਤੀ ਵਯਕਤੀ ਵਾਲੇ ਤੇ ਨਾਸ ਰੂਪ
ਰਚੇ ਹੋਏ ਹੁੰਦੇ ਹਨ, ਪਰ) ਤੂੰ ਨਾਂਸ ਤੋਂ ਰਹਿਤ
(ਹੈਂ ਅਰ ਵਯਕਤੀ ਤੋਂ) ਰਹਤ ਹੈਂ, ਅਰ(ਤੇਰੀ)
ਉਤਪਤੀ (ਤੇਰੇ) ਅਪਨੇ ਆਪ ਤੋਂ ਹੈ, ਤੇਰੇ
ਜੇਹਾ ਹੋਰ ਕੋਈ ਨਹੀਂ, ਇੱਕੋ ਤੂੰ (ਹੀ) ਇਕ
ਹੈਂ, ਤੇਰਾ ਆਦ ਅੰਤ ਅਨੰਤ ਹੈ, ਕੌਣ ਹੈ (ਜੋ
ਅਨੰਤ ਦਾ) ਵੀਚਾਰ ਕਰ ਸਕੇ, (ਅਨੰਤ ਹੋਕੇ
ਫਿਰ ਤੂੰ) ਜਗਤ ਦਾ ਪਿਤਾ (ਹੋਕੇ) ਸਰਬ
(ਪ੍ਰਾਣੀਆਂ ਦੇ) ਪ੍ਰਾਣ ਦਾ ਅਧਾਰ ਹੋ ਰਿਹਾ
ਹੈਂ । ਦਾਸ ਨਾਨਕ (ਇਕ ਗੱਲ ਕੰਹਦਾ ਹੈ ਕਿ)
(ਤੇਰੇ) ਦਰ ਤਲਿਆ (ਪ੍ਰਵਾਣ) ਭਗਤ
(ਤੇ ਤੂੰ ਹੇ) ਬ੍ਰਹਮ ! ਬ੍ਰੱਬਰ ਹੋ, (ਇਸ ਤੁੱਲਤਾ
ਦੀ ਗਤੀ ਨੂੰ) ਇਕ ਜੀਭ ਕੀਹ ਬਿਆਨ ਕਰੇ,
ਹਾਂ) ਇਸ ਭੇਤ ਨੂੰ ਜਾਣਕੇ ਮੈਂ) ਸਦਕੇ ਹਾਂ,
Digitized by Panjab Digital Library / www.panjabdigilib.org