ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮)
ਜੀਭ ਕੀਹ ਬਿਆਨ ਕਰੇ, ਹਾਂ (ਇਸ ਭੇਦ ਨੂੰ
ਜਾਣਕੇ ਮੈਂ) ਸਦਕੇ ਹਾਂ, ਵਾਰੀ ਹਾਂ, ਘੋਲੀ ਹਾਂ
ਕੁਰਬਾਨ ਹਾਂ, ਸਦਾ ਬਲਿਹਾਰ ਹਾਂ।
ਭਾਵ-ਵਾਹਿਗੁਰੂ ਜੀ ਦੀ ਸਿਫਤ ਕਰਦੇ
ਸਤਿਗੁਰੂ ਜੀ ਫਰਮਾਂਦੇਹਨ । ਵਾਹਿਗੁਰੂ ਅੰਮ੍ਰਤ
ਦਾ ਸਰੋਵਰ ਹੈ, ਕਈਆਂ ਸਰੋਵਰਾਂ ਵਿਚ ਜਾ
ਦੂਜੀ ਥਾਂ ਤੋਂ ਆਕੇ ਪੈਂਦਾ ਹੈ । ਓਹ ਤਲਾ
ਪ੍ਰਵਾਹ ਵਾਲੇ ਆਪ ਨਹੀਂ ਹੁੰਦੇ,ਏਥੇ ਸਤਿਗੁਰੂ
ਜੀ ਦੱਸਿਆ ਹੈ ਇਕ ਵਾਹਿਗੁਰੂ ਅੰਮ੍ਰਤ ਦੇ
ਪ੍ਰਵਾਹ ਵਾਲਾ ਤਲਾ ਹੈ, ਭਾਵ ਏਹ ਅੰਮ੍ਰਤ
ਚਸ਼ਮੇ ਵਾਂਂਗ ਨਿਰੰਤਰ ਚਲ ਰਿਹਾ ਹੈ, ਜਿਸ
ਹੋਰ ਥੋੋਂ ਅੰਮ੍ਰਤ ਆਵਨ ਦੀ ਲੋੜ ਨਹੀਂ, ਫੇਰ
ਹੋਰ ਤਲਾ ਉਰਾਰ ਪਾਰ ਵਾਲੇ ਹੁੰਦੇ ਹਨ,
ਪਰੰਤੁ ਏਹ ਅੰਮ੍ਰਤ ਸਰੋਵਰ (ਅਪਰ ਅਪਾਰ
ਪਰਿ) ਉਰਾਰ ਪਾਰ ਤੋਂ ਪਰੇ ਦੇਸ ਦੀ ਹੱਦ
ਵਾਲਾ ਜਾਂ ਸਮੇਂ ਦੀ ਵੰਡ ਵਾਲਾ ਨਹੀਂ । ਕਦੀ
ਕੁਦਰਤੀ ਸਰੋਵਰਾਂ ਵਿੱਚ ਮੋਤੀ, ਹੀਰੇ, ਰਤਨ,
ਮਣੀਆਂ ਆਦਿ ਅਮੋਲਕ ਪਦਾਰਥ ਭੀ ਹੁੰਦੇ
ਹਨ, ਸੋ ਵਾਹਿਗੁਰੂ ਜੀ ਦੇ( ਅਤੁਲ) ਜਿਸ ਦਾ
ਤੋਲ ਨਾ ਹੋ ਸਕੇ, ਬਿਅੰਤ ਭੰਡਾਰੇ ਭਰੇ ਹੋਏ
ਹਨ ਤੇ ਓਹ ਏਨੇ ਬਿਅੰਤ ਹਨ ਕ ਉਚਿਆਂ