ਸਮੱਗਰੀ 'ਤੇ ਜਾਓ

ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਤੋਂ ਭੀ ਉੱਚੇ ਹਨ ਜਾਂ (ਪਰੇ ਹੀ ਤੇ ਪਰੇ)
ਇਸ ਲੋਕ ਤੋਂ ਪਰੇ ਹੋਰ ਅਨਤ ਸ੍ਰਿਸ਼੍ਹੀਆਂ
ਵਿਚ ਓਸਦੇ ਖਜ਼ਾਨੇ ਭਰਪੂਰ ਹਨI ਭੰਡਾਰਿਆਂ
ਦੇ ਮਾਲਕ, ਰਾਜੇ, ਪਾਤਸ਼ਾਹ, ਵਜ਼ੀਰ,
ਮੰਤ੍ਰੀਆਂ ਦੀ ਸਲਾਹ ਨਾਲ ਅਪਣੇ ਖਜ਼ਾਨੇ
ਵੰਡਦੇ ਤੇ ਹੋਰ ਕਾਰਜ ਕਰਦੇ ਹਨ, ਪਰ ਵਾਹਿ
ਗੁਰੂ ਜੀ ਦੂਜੇ ਦੀ ਸਲਾਹ ਦੀ ਲੋੜ ਨਹੀਂ
ਰੱਖਦੇ, ਕਿਉਂਕਿ ਓਹ ਅੰਤਰਜਾਮੀ ਹਨ ਤੇ
ਸੁਤੰਤ੍ਰ ਹਨ, ਪੂਰਨ ਪੁਰਖ ਹਨ, ਓਸ ਸਿਰਜਨ
ਹਾਰ ਜੀ ਦੇ ਨਿਜਰੂੂਪਘਰ ਵਿਚ ਸ੍ਰਿਸ਼ਟੀ ਦੀ
ਉਤਪਤੀ ਤੇ ਪਰਲੋ ਇਕ ਅੱਖਦੇ ਪਲਕਾਰੇ
ਵਿਚ ਹੋ ਰਹੀ ਹੈ, ਉਸਦੇ ਬਰਾਬਰ ਦੂਜਾ ਕੋਈ
ਨਹੀਂਓਹ ਇਕੋ ਇਕ ਦਵੈਤ ਤੋਂ ਬਿਨਾਂ ਹੈ। ਏਹ
ਜੋ ਦੀਸਨਹਾਰ ਹੈ ਜਲ ਤ੍ਰੰਗ ਦੀ ਤਰਾਂ ਓਸਤੋਂ
ਵੱਖ ਨਹੀਂ ।

ਯਥਾ-"ਜਲ ਤੇ ਊਠਹਿ ਅਨਿਕ ਤਰੰਗਾ I
ਕਨਕ ਭੂਖਨ ਕੀਨੇ ਬਹੁ ਰੰਗਾ" ਜੀਕਣ ਸੋਨੇ
ਦੇ ਗਹਿਣੇ ਵੇਖਣ ਨੂੰ ਵੱਖੋ ਵੱਖ ਹਨ, ਪਰ
ਸੋਨੇ ਬਿਨਾਂ ਹੋਰ ਕੁਛ ਨਹੀਂ। ਹੋਰ ਬਚਨ ਹੈ:-
ਜੈਸੇ ਏਕ ਆਗ ਤੇ ਕਨੂਕਾ ਕੋਟ ਆਗ
ਉਠੇ, ਨਿਆਰੇ ਨਿਆਰੇ ਹੋਇਕੇ ਫੇਰ ਆਗ
ਮੇੇਂ ਮਿਲਾਹਿਗੇ । ਜੈਸੇ ਏਕ ਧੂਰ ਤੇ ਅਨੇਕ ਧੂਰ

Digitized by Panjab Digital Library | www.panjabdigilib.org