ਪੰਨਾ:ਸਹੁਰਾ ਘਰ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਭੀ ਜ਼ਰੂਰੀ ਗੁਣ ਹੈ। ਇਸ ਦੇ ਹੋਣ ਨਾਲ ਜੀਵਨ ਵਿਚ ਬਹੁਤ ਫ਼ਰਕ ਪੈ ਜਾਂਦਾ ਹੈ। ਇਕ ਅਮਰੀਕਨ ਇਸਤ੍ਰੀ ਨੇ। ਠੀਕ ਲਿਖਿਆ ਹੈ ਕਿ-'ਇਕ ਇਸਤ੍ਰੀ ਤਾਂ ਮਾਮੂਲੀ ਭਾਜੀ ਲੈਕੇ | ਉਸਨੂੰ ਅਜੇਹੀ, ਸੁਆਦੀ ਬਣਾਵੇਗੀ ਕਿ ਖਾਣ ਵਾਲੇ ਉੱਗਲਾਂ ਪਏ ਚੱਟਣ ਤੇ ਦੂਜੀ-ਮੂਰਖ ਕਾਹਲੀ ਇਸਤ੍ਰੀ ਉਸੇ ਨੂੰ ਬੜੀ ਨਿਕੰਮੀ ਤੇ ਬੇਸੁਆਦ ਕਰ ਦੇਵੇਗੀ | ਚੀਜ਼ ਤਾਂ ਇਕੋ ਹੈ, ਪਰ | ਰਿੰਨ੍ਹਣ ਵਾਲੀਆਂ ਵਿਚ ਫ਼ਰਕ ਹੈ।”
ਹਰ ਸਾਲ ਸਾਡੇ ਵਿਚੋਂ ਹਜ਼ਾਰਾਂ ਵਿਆਹ ਕਰਦੇ ਹਨ | ਪਰ ਚੌਥਾ ਪੰਜਵਾਂ ਹਿੱਸਾ ਤਾਂ ਐਵੇਂ ਹੀ ਨਸ਼ਟ ਹੋ ਜਾਂਦੇ ਹਨ। ਕਾਰਨ| ਇਹ ਕਿ ਇਸਤ੍ਰੀ ਪੁਰਸ਼ ਦੋਵੇਂ ਹੀ ਆਪਸ ਵਿਚ ਵਡੇ ਸਵਾਰਥੀ ਹੁੰਦੇ ਹਨ। ਇਕ ਦੂਜੇ ਲਈ ਹਮਦਰਦੀ ਨਾ ਹੋਣ ਕਰਕੇ ਉਨ੍ਹਾਂ ਦਾ ਵਿਆਹ ਸੁਖਦਾਈ ਨਹੀਂ ਹੁੰਦਾ!
ਇਕ ਹੀ ਮਿਟੀ ਤੋਂ ਇਸਤ੍ਰੀ ਪੁਰਸ਼ ਦੋਵੇਂ ਬਣਦੇ ਹਨ। ਨਾ ਸਾਰੇ ਪੁਰਸ਼ ਦੇਵਤੇ ਹੁੰਦੇ ਹਨ ਤੇ ਨਾ ਸਾਰੀਆਂ ਇਸਤ੍ਰੀਆਂ ਦੇਵੀਆਂ। ਅਜੇਹਾ ਕੋਈ ਘਰ ਨਹੀਂ ਜਿਥੇ ਝਗੜਾ ਨਾ ਹੋਵੇ। ਇਸਤੀ ਪੁਰਸ਼ ਦੋਹਾਂ ਨੂੰ ਆਪਣੀਆਂ ਅਨੇਕਾਂ ਖਾਹਸ਼ਾਂ ਰੋਕਣੀਆਂ ਪੈਂਦੀਆਂ ਹਨ। ਕੇਵਲ ਸੰਤੋਖ, ਖਿਮਾਂ, ਸਹਿਨ ਛੀਲਤਾ, ਆਦਿ ਗੁਣਾਂ ਨਾਲ ਹੀ ਘਰ ਨੂੰ ਸੁਰਗ ਬਣਾ ਸਕੀਦਾ ਹੈ।
ਜੀਵਨ ਦੇ ਸੁਖ ਤੇ ਕੁਟੰਬ ਦੀ ਸ਼ਾਂਤੀ ਲਈ ਸਹਿਨਸ਼ੀਲਤਾ ਹੀ ਇਕ ਵੱਡਾ ਗੁਣ ਹੈ। ਗ੍ਰਹਿਸਤ ਵਿਚ ਸੰਜਮ ਜ਼ਰੂਰੀ ਹੈ। ਇਕ ਦੂਜੇ ਦੀ ਸਹਾਇਤਾ ਤੇ ਸੇਵਾ ਕਰਨ ਵਾਲਾ ਜੀਵਨ ਹੈ। ਉਸ ਵਿਚ ਪਤੀ ਪਤਨੀ, ਸਹੁਰੇ, ਸੱਸ, ਦੇਵਰ, ਜੇਠ ਕਿਸੇ ਨੂੰ ਵੀ ਇਹ ਹਠ ਨਹੀਂ ਕਰਨਾ ਚਾਹੀਦਾ ਕਿ ਸਿਰਫ ਮੇਰੀ ਹੀ ਗੱਲ ਮੰਨੀ ਜਾਵੇ, ਸਾਰਿਆਂ ਨੂੰ ਰਲ ਮਿਲਕੇ ਆਪੋ ਆਪਣੀਆਂ ਖਾਹਸ਼ਾਂ ਨੂੰ ਦੱਬ ਕੇ ਇਕ ਦੂਜੇ ਦੀ ਸਹਾਇਤਾ ਤੇ ਸੇਵਾ ਕਰਨ ਦਾ ਯਤਨ

-੯੯-