ਪੰਨਾ:ਸਹੁਰਾ ਘਰ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨਾ ਤੇ ਸੰਤੋਖੀ ਹੋਣਾ ਚਾਹੀਦਾ ਹੈ ।

ਇਹ ਸਚ ਹੈ ਕਿ ਤੁਸੀਂ ਜੇ ਨਿਰਦੋਸ਼ ਹੋਵੇ ਤੇ ਤੁਹਾਨੂੰ ਕੋਈ ਬੁਰਾ ਭਲਾ ਕਹੇ ਤਾਂ ਉਸ ਦਾ ਸਹਾਰਨਾ ਬਹੁਤ ਔਖਾ ਹੈ। ਪਰ ਸੰਸਾਰ ਵਿਚ ਜਿੰਨੀਆਂ ਚੀਜ਼ਾਂ ਹਨ, ਜਿੰਨੇ ਉਚੇ ਗੁਣ ਹਨ, ਸਭਨਾਂ ਦੀ ਇਹੋ ਹਾਲਤ ਹੈ । ਸਾਰੇ ਵੱਡੀ ਔਖਿਆਈ ਨਾਲ ਮਿਲਦੇ ਹਨ। ਜੇ ਤੁਸੀਂ ਸ਼ੁਰੂ ਵਿਚ ਹੀ ਤਕਲੀਫ ਸਹਿਕੇ ਤੇ ਆਪਣੇ ਮਨ ਉਤੇ ਕਾਬੂ ਰਖ ਕੇ ਸਹਿਨ-ਸ਼ੀਲਤਾ ਦਾ ਅਮੋਲਕ ਰਤਨ ਪ੍ਰਾਪਤ ਕਰ ਲਵੇ, ਤਾਂ ਤੁਸੀਂ ਆਪਣੇ ਅੰਦਰ ਇਕ ਅਪੂਰਵ ਅਸਰ ਨੂੰ ਪ੍ਰਤੀਤ ਕਰੋਗੇ। ਦੂਜਿਆਂ ਦੀ ਨਿੰਦਾ ਆਦਿ ਨੂੰ ਸਹਾਰ ਲੈਣਾ ਆਪਣੇ ਦਿਲ ਵਿਚ ਸਵਰਗ ਦੀ ਇਸ਼ਟੀ ਰਚਨ ਦੇ ਸਮਾਨ ਹੈ। ਦੂਜੇ ਕੀ ਆਖਦੇ ਹਨ, ਇਸ ਨੂੰ ਦੇਖਣ, ਦੁਖ ਤੇ ਚਿੰਤਾਵਾਨ ਰਹਿਣ ਨਾਲੋਂ ਤੁਸੀਂ ਇਹ ਸੋਚੋ ਕਿ ਤੁਸੀਂ ਬੇਕਸੂਰ ਨਹੀਂ ॥ ਜੇਕਰ ਤੁਸੀਂ ਆਪਣੇ ਆਪ ਵਿਚ ਨਿਰਦੋਸ਼ ਹੋਵੋ, ਤਾਂ ਫੇਰ ਕਿਸੇ ਦੀ ਨਿੰਦਿਆ ਚੁਗਲ ਦੀ ਪ੍ਰਵਾਹ ਨਾ ਕਰੋ ਅਤੇ ਨਾ ਹੀ ਉਸ ਨਿੰਦਕ ਦਾ ਬੁਰਾ ਚਿਤਵੋ ਸੱਚ ਆਪੇ ਹੀ ਪ੍ਰਗਟ ਹੋ ਜਾਵੇਗਾ ।

ਉਪਰ ਦਸੇ ਹੋਣਾਂ ਨੂੰ ਧਾਰਨ ਕਰ ਲੈਣ ਨਾਲ ਹਰ ਇਕ ਇਸਤੀ ਆਪਣੇ ਜੀਵਨ ਨੂੰ ਬਹੁਤ ਉੱਚਾ ਤੇ ਸਚਾ ਬਣਾ ਸਕਦੀ। ਤੇ ਆਪਣੇ ਪ੍ਰਵਾਰ ਦਾ ਸੁਖ ਵਧਾ ਸਕਦੀ ਹੈ । ਇਹ ਸੱਚ ਹੈ ਕਿ ਸੁਖ ਪ੍ਰਵਾਰ ਦੇ ਹੋਰਨਾਂ ਮਨੁੱਖਾਂ ਦੇ ਸੁਭਾਵ ਉਤੇ ਭੀ ਨਿਰਭਰ ਹੈ । ਪਰ ਉੱਪਰ ਦੋ ਗੁਣਾਂ ਨੂੰ ਗ੍ਰਹਿਣ ਕਰ ਲੈਣ ਨਾਲ ਉਨ੍ਹਾਂ ਦਾ ਸੁਭਾਵ ਭੀ ਬਦਲ ' ਦਾ ਹੈ । ਜੇਕਰ ਭਲਾ ਇਹ ਨਾ ਭੀ ਹੋਵੇ ਤਾਂ ਆਪਣੇ ਮਨ ਨੂੰ ਤਾਂ ਸੰਤੋਖ ਸ਼ਾਂਤੀ ਮਿਲੇਗੀ । ਤੁਸੀਂ ਆਪ ਦੇਖ ਸਕਦੇ ਹੋ ਕਿ ਇਕ ਘਰ ਵਿਚ ਜਿਸਦੇ ਸਾਰੇ ਇਸ ਪੁਰਸ਼ ਸਿਆਣੇ ਤੇ ਹਸਮੁਖ ਹਨ, ਸੁਖ ਸ਼ਾਂਤੀ ਹੈ । ਪਤੀ ਖੁਸ਼ ਹੈ, ਪਤਨੀ ਖੁਸ਼ ਹੈ, ਸਹੁਰਾ ਖੁਸ਼ ਹੈ, ਸੱਸ ਖੁਸ਼ ਹੈ, ਸਾਰੇ ਅਰੋਗ ਤੋਂ ਚੰਗੇ ਹਨ,