ਪੰਨਾ:ਸਹੁਰਾ ਘਰ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਅਖਾਂ ਗਿਡਾਂ ਨਾਲ ਭਰੀਆਂ ਪਈਆਂ ਹਨ । ਕਿਧਰੇ ਆਪਸ ਵਿਚ ਲੜਦੇ ਭਿੜਦੇ ਹੋਏ ਮਾਰ ਕੁਟਾਈ ਤੇ ਰੋਣ ਨਾਲ ਘਰ ਨੂੰ ਸਿਰ ਤੇ ਚੁਕ ਰਖਿਆ ਹੈ । ਉਥੇ ਸ਼ਾਂਤੀ ਨਾਂ ਨੂੰ ਭੀ ਨਹੀਂ । ਇਸ ਤਰਾਂ ਨੇੜੇ ਵਸਦੇ ਹੋਏ ਦੋ ਘਰਾਂ ਵਿਚ ਵਖੋ ਵੱਖ ਨਜ਼ਾਰੇ ਦਿਸਦੇ ਹਨ |

ਉਪਰ ਦੱਸੇ ਦੋਹਾਂ ਹੀ ਘਰਾਂ ਦੀਆਂ ਦੋਵੇਂ ਨੂੰਹਾਂ ਚਾਚੇ, ਤਾਏ ਦੀਆਂ ਧੀਆਂ, ਇਕੱਠੀਆਂ ਪਲੀਆਂ ਖੇਡਦੀਆਂ ਤੇ ਪੜੀਆਂ, ਸਿਆਣੀਆਂ ਹੋਣ ਪਰ ਦੋਹਾਂ ਨੂੰ ਦੋਹਾਂ ਦੇ ਮਾਪਿਆਂ ਨੇ ਵੱਡੀ ਧੂਮ ਧਾਮ ਨਾਲ ਵਿਆਹ ਦਿਤਾ | ਪਰ ਦੋਹਾਂ ਸੁਭਾਵਾਂ ਵਿਚ ਅਕਾਸ਼ ਪਤਾਲ ਦਾ ਫ਼ਰਕ ਹੈ । ਪਹਿਲੇ ਘਰ ਦੀ ਨੂੰਹ ਸੁਘੜ ਸਿਆਣੀ ਤੇ ਸਭਨਾਂ ਦੇ ਮਨ ਭਾਣੀ, ਤੇ ਦੂਜੇ ਘਰ ਵਾਲੀ ਪੜ੍ਹ ਲਿਖਕੇ ਵੀ ਮੂਰਖ, ਮਨਮੰਤਣ ਤੇ ਲੜਾਕੀ । ਪਹਿਲੇ ਘਰ ਵਾਲੀ ਨੂੰਹ ਜਦ ਭੀ ਕੋਈ ਗੱਲ ਕਰਦੀ ਤਾਂ ਜਾਣੋਂ ਉਸਦੇ ਮੂੰਹੋਂ ਫੁਲ ਝੜਦੇ । ਉਹ ਕਦੇ ਭੀ ਕੋਈ ਦਿਲ-ਦੁਖਾਵੀਂ ਗੱਲ ਮੂੰਹੋਂ ਨਹੀਂ ਕਢਦੀ। ਓਧਰ ਦੂਜੇ ਘਰ ਦੀ ਨੂੰਹ ਐਸੇ ਕੁਬੋਲ ਬੋਲਦੀ ਕਿ ਸੁਣਨ ਵਾਲੇ ਨੂੰ ਸਿਰ ਤੋਂ ਪੈਰਾਂ ਤੀਕ ਅੱਗ ਲਗ ਜਾਂਦੀ ।

ਪਹਿਲੇ ਘਰ ਵਾਲੀ ਨੂੰਹ ਨੂੰ ਜੇ ਕੋਈ ਕੌੜਾ ਭੀ ਬੋਲਦਾ ਤਾ ਉਹ ਉਸ ਦਾ ਜਵਾਬ ਮਿਠਾਸ ਨਾਲ ਦੇਦੀ । ਅਪਣੇ ਪ੍ਰੇਮ ਤੇ ਭਗਤੀ-ਭਾਉ ਨਾਲ ਉਸ ਨੇ ਪਤੀ ਨੂੰ ਵਸ਼ ਕਰ ਰਖਿਆ | ਉਹ ਆਪਣੀ ਸੇਵਾ, ਮਿਹਨਤ ਤੇ ਮਿੱਠੇ ਸੁਭਾਵ ਨਾਲ ਸੱਸ ਸਹੁਰੇ ਨੂੰ ਭੀ ਖੁਸ਼ ਰਖਦੀ, ਉਨਾਂ ਨੂੰ ਕਦੇ ਦੁਖੀ ਹੋਣ ਦਾ ਸਮਾਂ ਹੀ ਨਹੀ ਮਿਲਦਾ, ਉਹ ਦਿਉਰਾਂ ਜੇਠਾਂ, ਨਿਨਾਣਾਂ ਭਰਜਾਈਆਂ ਸਭਨਾ ਨਾਲ ਮਿੱਠਾ ਬੋਲਦੀ ਤੇ ਸਭ ਨੂੰ ਖ਼ੁਸ਼ ਰਖਣ ਦਾ ਯਤਨ ਕਰ। ਦਿਉਰਾਣੀਆਂ ਤਾਂ ਉਸ ਦੇ ਪਾਸ ਜਾ ਕੇ ਇਸ ਤਰਾਂ ਸਮਝਦੀਆਂ ਹਨ, ਜਾਣੋਂ ਉਨਾਂ ਦੀ ਸਕੀ ਮਾਂ ਹੈ, ਤੇ ਜਿਠਾਣੀਆਂ ਨੂੰ ਇਹ

-੧੦੨-