ਪੰਨਾ:ਸਹੁਰਾ ਘਰ.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨਸਾਫ਼ੀ ਨਾ ਹੋਣ ਦੇਵੇ, ਜਿਸ ਨਾਲ ਉਹ ਦੁਖੀ ਹੋਵੇ ਤੇ ਉਸਦਾ ਦਿਲ ਟੁੱਟ ਜਾਵੇ । ਜਿਥੇ ਪਤੀ ਇਸ ਰ ਲ ਦਾ ਖ਼ਿਆਲ ਨਹੀਂ ਰਖਦੇ, ਉਥੇ ਨਤੀਜਾ ਇਹ ਹੁੰਦਾ ਹੈ ਕਿ ਉਹ ਆਪਣੇ ਮਨ ਵਿਚ ਸੋਚਦੀ ਹੈ ਕਿ ਪਤਾ ਨਹੀਂ ਮੈਂ ਕਿਹੜੇ ਪਾਪ ਕੀਤੇ ਸਨ ਕਿ ਐਸੇ ਘਰ ਆਣ ਪਈ ਹਾਂ, ਜਿਥੇ ਲਖ ਸੇਵਾ ਮਿਹਨਤਾਂ ਕਰਦਿਆਂ ਮੈਨੂੰ ਕੋਈ ਸੁਖ ਨਹੀਂ! ਕਈ ਇਸਤਰੀਆਂ ਤਾਂ ਬਹੁਤ ਦੁਖੀ ਹੋ ਜਾਂਦੀਆਂ ਹਨ ।

       ਇਹ ਸੱਚ ਹੈ ਕਿ ਇਸ ਤਰਾਂ ਦੇ ਵਿਚਾਰ ਮਨ ਵਿੱਚ ਲਿਆਉਣਾ ਇਕ ਤਰਾਂ ਦੀ ਕਮਜ਼ੋਰੀ ਹੈ, ਪਰ ਮਨੁੱਖ ਦਾ ਚਰਿਤ੍  ਕੇਵਲ ਆਦਰਸ਼ਾਂ ਉਤੇ ਹੀ ਨਹੀਂ ਘੜਿਆ ਜਾਂਦਾ । ਸੰਸਾਰ ਦੇ ਕਈ ਹਾਲਤਾਂ ਦਾ ਭੀ ਉਸ ਉਤੇ ਬਹੁਤ ਅਸਰ ਪੈਂਦਾ ਹੈ । ਕੇਵਲ ਆਦਰਸ਼ਾਂ ਦੀ ਦੁਹਾਈ ਦੇਣ ਤੇ ਮਨ ਦੀਆਂ ਸਭਾਵਕ ਕਮਜ਼ੋਰੀਆਂ ਦੀ ਪ੍ਰਵਾਹ ਨਾ ਕਰਨ ਤੋਂ ਕਦੇ ਕਦੇ ਬਹੁਤ ਬੁਰਾ ਅਸਰ ਹੁੰਦਾ ਹੈ ਜਿਸ ਤਰਾਂ ਦੀ ਨਿਰਾਸਤਾ ਤੇ ਮਨ ਦੇ ਦੁਖ ਦਾ ਵਰਨਣ ਉਪਰ ਕੀਤਾ ਹੈ, ਉਸ ਦਾ ਇਸਤਰੀ ਦੇ ਮਨ, ਵਿਚਾਰ ਤੇ ਸਿਹਤ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ ਕਿਉਂਕਿ ਘਰ ਦਾ ਸਾਰਾ ਭਾਰ ਉਸ ਤੇ ਹੁੰਦਾ ਹੈ, ਅਤੇ ਓਹੀ ਸਾਰੇ ਪ੍ਰਵਾਰ ਦੇ ਦੁਖ ਸੁਖ ਦਾ ਕੇਂਦਰ ਹੁੰਦੀ ਹੈ ਇਸ ਲਈ ਉਸ ਦੇ ਮਾਨਸਿਕ ਦੁਖ ਉਸ ਤਕ ਹੀ ਨਹੀਂ ਰਹਿੰਦੇ, ਸਗੋਂ ਉਸ ਦੇ ਲਖ ਛਿਪਾਣ ਤੇ ਮੂੰਹੋਂ ਨਾ ਉਭਾਰਨ ਤੇ ਭੀ ਘਰ ਦੇ ਹਰ ਕੰਮ ਅਤੇ ਹਰ ਆਦਮੀ ਉਤੇ ਉਸ ਦਾ ਅਸਰ ਪੈਂਦਾ ਹੈ। ਸੋ ਜਿਥੇ ਸਦਾ ਹਸਮੁਖ ਤੇ ਖ਼ਸ਼ੀ ਰਹਿ ਕੇ ਦੁਖਾਂ ਨੂੰ ਸਹਿੰਦੇ ਹੋਏ ਆਪਣੇ ਮਿੱਠੇ ਸੁਭਾਵ ਤੇ ਸਹਿਣਸ਼ੀਲਤਾ ਨਾਲ ਸਾਰਿਆਂ ਦੀ ਸੇਵਾ ਕਰਨੀ ਪਤਨੀ ਦਾ ਫ਼ਰਜ਼ ਹੈ, ਉਥੇ ਉਸ ਨੂੰ ਵੀ ਬੇਇਨਸਾਫ਼ੀ ਤੋਂ ਬਚਾਣਾ ਤੇ ਉਸ ਨੂੰ ਹੌਸਲਾ ਦੇਣ ਦਾ ਫ਼ਰਜ਼ ਪਤੀ ਦਾ ਭੀ ਹੈ । ਏਸੇ ਤਰਾਂ ਆਪਣੀ ਗੰਭੀਰਤਾ ਤੇ ਅਸੀਸਾਂ
                -੧੦੪-