ਪੰਨਾ:ਸਹੁਰਾ ਘਰ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਹੀਏ ? ਸੁ ਅਜੇਹੇ ਮਨੁਖਾਂ ਨੂੰ ਸਦਾ ਇਕ ਸਾਥੀ ਦੀ ਲੋੜ ਹੁੰਦੀ ਹੈ ਜੋ ਉਨ੍ਹਾ ਨੂੰ ਹਰ ਇਕ ਕੰਮ ਵਿਚ ਉਤਸ਼ਾਹ ਦੇਂਦਾ ਰਹੇ ਤੇ ਕੰਮ ਲੈਂਦਾ ਜਾਵੇ । ਲਾਇਕ ਪਤਨੀ ਹੀ ਇਸ ਕੰਮ ਨੂੰ ਚੰਗੀ ਤਰਾਂ ਕਰ ਸਕਦੀ ਹੈ । ਕਿਉਂਕਿ ਜੋ ਪਤਨੀ, ਪਤੀ ਦੀ ਸਹਾਇਕ ਹੁੰਦੀ ਹੈ, ਉਹ ਸੱਚੀ ਤੇ ਲਾਇਕ ਇਸਤ੍ਰੀ ਹੈ।

ਰੁਪਸੇ ਪੈਸੇ ਅਸੀਂ ਭਾਵੇਂ ਕਿੰਨੀ ਬੇਪਰਵਾਹੀ ਕਰੀਏ, ਪਰ ਅੱਜ ਕਲ ਦੇ ਸਮੇਂ ਵਿਚ ਰੁਪਏ ਦੀ ਕੀਮਤ ਬਹੁਤ ਵਧ ਗਈ ।ਪਤੀ ਜੋ ਕੁਝ ਖੱਟ ਕੇ ਲਿਆਉਂਦਾ ਹੈ; ਉਹ ਆਪਣੀ ਇਸ਼ਤੀ ਦੇ ਹਥ ਉਤੇ ਲਿਆ ਰਖਦਾ ਹੈ, ਸੋ ਪਤਨੀ ਦੀ ਇਸ ਗਲ ਵਿਚ ਹੀ ਸਿਆਣਪ ਹੈ ਕਿ ਉਹ ਉਤਨੇ ਹੀ ਰੁਪਿਆ ਵਿਚ ਸਾਰੇ ਖਰਚ ਚਲਾ ਦੇ ਸਗੋਂ ਹੋ ਸਕੇ ਤਾਂ ਕੁਝ ਬਚਾਵੇ ਭੀ। ਪਤੀ ਨੂੰ ਉਸ ਤੋਂ ਬਹੁਤੇ ਲਿਆਉਣ ਲਈ ਕਦ ਤੰਗ ਨਾ ਕਰ । ਸਗੋਂ ਕਈ ਖਾਸ- ਤ੍ਰੀਆਂ ਪਤੀ ਦੇ ਬਿਨਾਂ ਜਾਣੇ ਦੇ ਕੁਝ ਨਾ ਬਚਾਈ ਜਾਂਦੀਆਂ ਹਨ ਤੇ ਜਦੋਂ ਕੋਈ ਦੁਖ ਸੁਖ ਆਣ ਪੈਂਦਾ ਹੈ ਤਾਂ ਉਸ ਵੇਲੇ ਜੋੜੇ ਹੋਏ ਪੈਸੇ ਨੂੰ ਕਢ ਕੇ ਉਹ ਵੇਲਾ ਟਪਾ ਛੱਡਦੀਆਂ ਹਨ । ਅਜੇਹੀਆਂ ਇਸਤੀਆਂ ਉਪਰ ਹੀ ਪਤੀ ਸਦਾ ਯਕੀਨ ਤ ਮਮਤਾ ਰਖਦੇ ਹਨ, ਉਹ ਉਸ ਨੂੰ ਪ੍ਰਾਪਤ ਕਰ ਕੇ ਸੁਖੀ ਤੇ ਸੰਤੁਸ਼ਟ ਰਹਿੰਦੇ ਹਨ।

ਇਸ ਲਈ ਜਿਉਂ ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ ਜਾਣ ਤਿਉਂ ਤਿਉਂ ਗੰਭੀਰਤਾ ਆਉਣੀ ਚਾਹੀਦੀ ਹੈ । ਰੋਣ ਧੋਣ ਤੇ ਇਹ ਸੋਚ ਕੇ ਦੁਖੀ ਹੋਣ ਨਾਲੋਂ ਕਿ ਮਾਤਾ ਪਿਤਾ ਦੀਆਂ ਛਾਵਾਂ ਤੋਂ ਦਰ ਹੋ ਕੇ ਪਰਾਏ ਘਰ ਜਾਣਾ ਪਵੇਗਾ ਇਹ ਚੰਗਾ ਕਿ ਜੋ ਕੁਝ ਹੋਣਾ ਹੈ ਉਸ ਲਈ ਤੁਸੀਂ ਆਪਣੇ ਆਪ ਨੂੰ ਛੇਤੀ ਤੋਂ ਛੇਤੀਂ ਤਿਆਰ ਕਰ ਲਵੋ। ਜੇ ਤੁਸਾਂ ਬੇਂਵਾਹੀ ਵਿਚ ਇਹ ਸਮਾਂ ਗੁਆ ਦਿਤਾ ਅਤੇ ਇਨ੍ਹਾਂ ਗੱਲਾਂ ਉਤੇ ਧਿਆਨ ਨਾ ਦਿਤਾ