ਪੰਨਾ:ਸਹੁਰਾ ਘਰ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ਬੋ ਆ ਰਹੀ ਹੈ, ਤੇ ਉਸ ਦੇ ਲੱਭਣ ਲਈ ਏਧਰ ਓਧਰ ਭਟਕਦਾ ਫਿਰਦਾ ਹੈ । ਸੋ ਇਹ ਗੰਢ ਬੰਨ੍ਹ ਲਵੋ ਕਿ ਸੁਖ ਬਾਹਰ ਕਿਧਰੇ ਨਹੀਂ । ਸੁਖ ਤਾਂ ਸੰਤੋਖ ਦੀ ਇਕ ਅਵਸਥਾ ਦਾ ਨਾਮ ਹੈ ਜਿਹੜਾ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਸਕਦਾ ਹੈ । ਜਿਹਾ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ।” ਜੇ ਮਨੁਖ ਇਸ ਗੋਲ ਨੂੰ ਸਮਝ ਲਵੇ ਤਾਂ ਉਸ ਦੇ ਬਹੁਤ ਸਾਰੇ ਦੁਖ ਤੇ ਕਸ਼ਟ ਨੂੰ ਦੇ ਜੋ ਉਸ ਦੇ ਆਪਣੇ ਪੈਦਾ ਕੀਤੇ ਹੋਏ ਹਨ, ਆਪਣੇ ਆਪ ਮਿਟ ਜਾਣਗੇ ।ਉਹ ਫੇਰ ਮਨ ਨੂੰ ਟਿਕਾਣੇ ਕਰ ਕੇ ਤੇ ਸੱਚੇ ਸੁਖ ਦੇ ਅੰਮ੍ਰਿਤ ਨੂੰ ਪੀ ਕੇ ਤ੍ਰਿਪਤ ਹੋ ਜਾਵੇਗਾ।

ਇਸ ਲਈ ਪਹਿਲੀ ਗਲ ਤਾਂ ਇਹ ਯਾਦ ਰਖੋ ਕਿ ਦੁਨੀਆਂ ਵਿਚ ਆਪਣੇ ਸਿਵਾ ਹੋਰ ਕੋਈ ਸ਼ਾਂਤੀ ਨਹੀਂ ਦੇ ਸਕਦਾ। ਦੂਜੇ ਉਸ ਸ਼ਾਂਤੀ ਨੂੰ, ਉਸ ਦੇ ਸੁਆਦ ਨੂੰ ਉਸ ਦੇ ਦੁਖ ਸੁਖ ਨੂੰ ਘਟਾ ਵਧਾ ਸਕਦੇ ਹਨ, ਪਰ ਉਸ ਨੂੰ ਬੀਜਣਾ, ਉਸ ਨੂੰ ਆਪਣੇ ਜੀਵਨ ਰੂਪੀ ਧਰਤੀ ਉਤੇ ਹਰਿਆ ਭਰਿਆ ਕਰਨਾ ਇਹ ਸਾਰਾ ਆਪਣਾ ਕੰਮ ਹੈ। ਇਸ ਨੂੰ ਹੋਰ ਕੋਈ, ਪਤੀ, ਭੈਣ, ਭਰਾ, ਮਾਤਾ, ਪਿਤਾ ਨਹੀਂ ਕਰ ਸਕਦਾ।

ਸਭ ਤੋਂ ਵੱਡੀ ਗਲ ਇਹ ਹੈ ਕਿ ਜੋ ਸੁਖ ਸੰਤੋਖ ਵਾਲਾ ਜੀਵਨ ਬਿਤਾਉਣਾ ਚਾਹੇ, ਉਸ ਨੂੰ ਸਦਾ ਆਪਣੀਆਂ ਖਾਹਸ਼ਾਂ, ਜੋ ਰੋਜ਼ ਨਵੀਆਂ ਤੋਂ ਨਵੀਆਂ ਪੈਦਾ ਹੋ ਜਾਂਦੀਆਂ ਹਨ, ਉਹ ਘਟ ਕਰਨੀਆਂ ਪੈਣਗੀਆਂ । ਮਨੁਖ ਦੀਆਂ ਖਾਹਸ਼ਾਂ ਦਾ ਕੋਈ ਅੰਤ ਨਹੀਂ । ਜੇ ਉਹ ਸਾਰੀਆਂ ਪੂਰੀਆਂ ਭੀ ਹੁੰਦੀਆਂ ਜਾਣ ਤਾਂ ਭੀ ਨਹੀਂ ਮੁਕਦੀਆਂ । ਇਸ ਲਈ ਜਿਹੜੇ ਆਪਣੀਆਂ ਖਾਹਸ਼ਾਂ ਨੂੰ ਨਹੀਂ ਘਟਾ ਸਕਦੇ ਤੇ ਉਨ੍ਹਾਂ ਦੇ ਪੂਰਾ ਕਰਨ ਲਈ ਪਏ ਭਟਕਦੇ ਹਨ, ਉਹ ਕਦੇ ਵੀ ਇਕ ਚੀਜ਼ ਪ੍ਰਾਪਤ ਕਰ ਆਰਾਮ ਨਾਲ ਨਹੀਂ ਬੈਠ ਸਕਦੇ।

-੧੧੧-