ਪੰਨਾ:ਸਹੁਰਾ ਘਰ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਸੰਤੋਖ ਤੇ ਸ਼ਾਂਤੀ ਅਨੁਭਵ ਹੀ ਨਹੀਂ ਕਰਦੇ। ਉਨ੍ਹਾਂ ਦਾ ਜੀਵਨ ਸਦਾ ਹਾਇ ! ਹਾਇ ! ਕਰਦਿਆਂ ਬੀਤਦਾ ਹੈ, ਉਨ੍ਹਾਂ ਨੂੰ ਇਸ ਘਾਟੇ ਦਾ ਢੋਣਾ ਸਦਾ ਲਗਾ ਹੀ ਰਹਿੰਦਾ ਹੈ । ਕਦੇ ਇਹ ਨਹੀਂ ਤੇ ਕਦੋ ਉਹ ਨਹੀਂ । ਇਕ ਮਿਲ ਗਈ ਕਿ ਝਟ ਦੂਜੀ ਦੀ ਲੋੜ ਪੈ ਜਾਂਦੀ ਹੈ । ਅਜੇਹੇ ਇਸਤ੍ਰੀ ਪੁਰਸ਼ ਨੂੰ ਜੇ ਕੁਬੇਰ ਦਾ ਖਜ਼ਾਨਾ ਭੀ ਮਿਲ ਜਾਵੇ, ਤਾਂ ਭੀ ਉਨ੍ਹਾਂ ਨੂੰ ਕਦੇ ਸੁਖ ਪ੍ਰਾਪਤ ਨਹੀਂ ਹੁੰਦਾ। ਸੁਖ ਮਿਰਫ਼ ਉਨ੍ਹਾਂ ਨੂੰ ਹੀ ਮਿਲਦਾ ਹੈ ਜਿਹੜੇ ਦੁਖ ਵਿਚ, ਕਸ਼ਟ ਵਿਚ ਤੇ ਅਣਹੋਂਦ ਵਿਚ ਭੀ ਹਸਦੇ ਹਸਦੇ ਆਪਣੇ ਦਿਨ ਪੂਰੇ ਕਰਨ ਦੀ ਪੱਕੀ ਇੱਛਾ ਧਾਰ ਕੇ ਰਾਹ ਉਤੇ ਤੁਰੇ ਜਾਂਦੇ ਹਨ।ਜਿਹੜੇ ਆਪਣੀਆਂ ਇੱਛਾਂ ਤੇ ਦੁਨੀਆਂ ਦੇ ਰੰਗ- ਬਰੰਗੇ ਲਾਲਚਾਂ ਨੂੰ ਆਪਣੇ ਅੰਦਰ ਨਹੀਂ ਔਣ ਦੇਂਦੇ, ਉਹ ਜਿਸ ਦਸ਼ਾ ਵਿਚ ਭੀ ਜਾ ਪੈਣ ਉਸੇ ਵਿਚ ਸ਼ਾਂਤੀ ਪ੍ਰਤੀਤ ਕਰਦੇ ਹਨ ਤੇ ਉਨ੍ਹਾਂ ਨੂੰ ਉਥੇ ਹੀ ਸੁਖ ਮਿਲ ਜਾਂਦਾ ਹੈ। ਬਹੁਤ ਸਾਰੇ ਅਜੇਹੇ ਹਨ ਜਿਹੜੇ ਆਪਣੀ ਮੂਰਖਤਾ ਨਾਲ ਇਕ ਬੇਲੋੜੀ, ਦੋ ਘੜੀਆਂ ਝੂਠਾ ਸੁਖ ਦਿਖਾਣ ਵਾਲੀ ਤੇ ਫੇਰ ਨਸ਼ਟ ਹੋ ਜਾਣ ਵਾਲੀ ਤਥਾ ਜੀਵਨ ਨੂੰ ਪਹਿਲੇ ਨਾਲੋਂ ਭੀ ਦੁਖੀ ਕਰ ਦੇਣ ਵਾਲੀ ਇਕ ਚੀਜ਼ ਪਿੱਛੇ ਸਦਾ ਭਟਕਦੇ ਹੀ ਰਹਿੰਦੇ ਹਨ।

ਅਜ ਹਜ਼ਾਰਾਂ ਰੁਪਏ ਕਮਾਣ ਖਟਣ ਦਾ ਖਿਆਲ ਹੈ, ਕਲ ਵੱਡੇ ਲੋਕਾਂ ਤੇ ਅਫਸਰਾਂ ਨੂੰ ਪਾਰਟੀ ਦੇ ਕੇ ਜਾਣ-ਪਛਾਣ ਦੀ ਧੁਨ ਲਗੀ ਹੈ, ਅਜ ਪੁੱਤਰ ਦੇ ਪੈਦਾ ਹੋਣ ਲਈ ਵੱਡੀਆਂ ਵੱਡੀਆਂ ਦਵਾਈਆਂ ਦੀ ਖੋਜ ਹੋ ਰਹੀ ਹੈ, ਕਲ ਉਸ ਪੁਤਰ ਨੂੰ ਪੜਾ ਲਿਖਾਕੇ ਡਿਪਟੀ ਬਨਾਉਣ ਦਾ ਖਿਆਲ ਹੈ।

ਏਧਰ ਮਕਾਨ ਬਣ ਰਹੇ ਹਨ ਤੇ ਓਧਰ ਦਿਵਾਲੇ ਨਿਕਲ ਰਹੇ ਹਨ, ਕਿਧਰੇ ਨਾਚ ਤਮਾਸ਼ੇ ਦੇਖੇ ਜਾ ਰਹੇ ਹਨ, ਕਿਧਰੇ ਕਲੱਬਾਂ, ਪਲੇਟਫ਼ਾਰਮਾਂ ਉਤੇ ਇਸਤ੍ਰੀਆਂ ਨੂੰ ਉਠਾਉਣ ਵਾਲੇ