ਪੰਨਾ:ਸਹੁਰਾ ਘਰ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਮ ਕਾਰ ਨੂੰ ਸੰਭਾਲ ਲਵੇ ਤਾਂ ਫੇਰ ਇਹ ਗੱਲ ਨਿਕਲਦੀ ਹੈ— ਮੇਰਾ ਇਸ ਘਰ ਵਿਚ ਕੀ ਕੰਮ ਹੈ ? ਮੇਰੀ ਗੱਲ ਹੀ ਕੌਣ ਪੁਛਦਾ । ਹੁਣ ਹੈ ? ਜ਼ਮਾਨਾ ਹੀ ਅਜਿਹਾ ਹੈ ! ਕਲਜੁਗ ਹੋਇਆ ! ਇਸ ਤਰ੍ਹਾਂ ਵਿਚਾਰੀ ਨੂੰਹਾਂ ਦਾ ਨਾ ਓਧਰੋਂ ਛੁਟਕਾਰਾ ਹੈ ਤੇ ਨਾ ਏਧਰੋਂ ! ਉਧਰ ਨੂੰਹਾਂ ਦਾ ਕੀ ਹਾਲ ਹੈ ? ਕਿਸੇ ਨੂੰ ਕੋਈ ਖ਼ਾਸ ਗਹਿਣਾ ਬਨਵਾਉਣ ਦੀ ਖਾਹਸ਼ ਹੈ, ਕੋਈ ਖਾਸ ਰੰਗ ਦੀ ਸਾਹੜੀ ਮੰਗਦੀ ਹੈ, ਕਦੇ ਉਸਨੂੰ ਕਿਸੇ ਦੇ ਕਾਂਟੇ ਚੰਗੇ ਲਗਦੇ ਹਨ, ਕਦੀ ਕਿਸੇ ਵਰਗਾ ਹਾਰ ਲੈਣਾ ਚਾਹੁੰਦੀ ਹੈ। ਇਸ ਤਰ੍ਹਾਂ ਅਨੇਕਾਂ ਖਾਹਸ਼ਾਂ ਨੂੰ ਵਧਾਉਂਦਿਆਂ ਵਧਾਉਂਦਿਆਂ ਉਨਾਂ ਨੂੰਹਾਂ ਦਾ ਜੀਵਨ ਭੀ ਬੇਸਬਰਾ, ਚਿੜਚਿੜਾ, ਤੇ ਸਦਾ ਲਈ ਦੁਖੀ ਹੋ ਜਾਂਦਾ ਹੈ । ਫੇਰ ਜੇਕਰ ਉਨ੍ਹਾਂ ਦੀਆਂ ਸਾਰੀਆਂ ਖਾਹਸ਼ਾਂ ਪੂਰੀਆਂ ਹੋ ਭੀ ਜਾਂਦੀਆਂ ਹਨ, ਆਪਣੇ ਘਰ ਨੂੰ ਉਹ ਸੁਧਾਰ ਲੈਂਦੀਆਂ ਹਨ ਜਾਂ ਆਪਣੇ ਪ੍ਰਵਾਰ ਦਾ ਉਧਾਰ ਲੈਂਦੀਆਂ ਹਨ ਤਾਂ ਫੇਰ ਉਨ੍ਹਾਂ ਦਾ ਮਨ ਦੂਜਿਆਂ ਦੀ ਚਾਲ ਢਾਲ ਨੂੰ ਵੇਖ ਕੇ ਕੁੜਦਾ ਹੈ ।ਫੇਰ ਦੂਜਿਆਂ ਦੇ ਘਰਾਂ ਦਾ ਸੁਧਾਰ ਕਰਨ ਤੇ ਉਨ੍ਹਾਂ ਦਾ ਭਾਰ ਹੌਲਾ ਕਰਨ ਲਈ ਛਾਣਬੀਣ ਸ਼ੁਰੂ ਹੋ ਜਾਂਦੀ ਹੈ । ਸੋ ਅਜੇਹੀਆਂ ਇਸਤ੍ਰੀਆਂ ਨੂੰ ਜ਼ਿੰਦਗੀ ਭਰ ਵਿਚ ਭੀ ਕੋਈ ਸੁਖ ਜਾਂ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ।

ਇਸ ਲਈ ਸੁਖੀ ਜੀਵਨ ਬਿਤਾਉਣ ਵਾਸਤੇ ਪਹਿਲੇ ਆਪਣੇ ਮਨ ਵਿਚ ਬਹੁਤ ਥੋੜੀਆਂ ਤੇ ਚੰਗੀਆਂ ਖਾਹਸ਼ਾਂ ਨੂੰ ਥਾਂ ਦੇਵੋ । ਫੇਰ ਜਿਨ੍ਹਾਂ ਵਿਚ ਆਪਣੇ ਨਾਲੋਂ ਬਹੁਤਾ ਦੂਜਿਆਂ ਦੀ ਭਲਾਈ ਦਾ ਹੀ ਖਿਆਲ ਹੋਵੇ, ਉਹ ਖਾਹਸ਼ਾਂ ਮਨ ਵਿਚ ਧਾਰੋ । ਫੇਰ ਇਹ ਗਲ ਭੀ ਯਾਦ ਰਖੋ ਕਿ ਜੇਕਰ ਉਹ ਖਾਹਸ਼ਾਂ ਨਾ ਪੂਰੀਆਂ ਹੋਣ ਤਾਂ ਉਨ੍ਹਾਂ ਤੋਂ ਤੁਹਾਡੇ ਮਨ ਨੂੰ ਦੁੱਖ ਨਾ ਹੋਵੇ, ਨਾ ਤੁਹਾਡੇ ਉਤਸ਼ਾਹ, ਕੰਮ ਤੇ ਰੰਗ ਢੰਗ ਵਿਚ ਕੋਈ ਫ਼ਰਕ ਆਵੇ। ਆਪਣੇ ਮਨ ਨੂੰ ਸੰਜਮ ਵਿਚ ਰਖ ਕੇ ਥੋੜੇ ਵਿਚ ਸੰਤੋਖ ਕਰਨ ਅਤੇ ਜੋ ਕੁਝ ਮਿਲੇ ਉਸੇ

-੧੧੫-