ਪੰਨਾ:ਸਹੁਰਾ ਘਰ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਡੀਆਂ ਵਡੀਆਂ ਖ਼ਾਹਸ਼ਾਂ ਨੂੰ ਪੈਦਾ ਕਰਕੇ ਆਪਣੇ ਜੀਵਨ ਦੀ ਸ਼ਾਂਤੀ ਨੂੰ ਨਸ਼ਟ ਨਾ ਕਰੋ । ਅਸਲੀ ਸੁਖ ਤਾਂ ਆਪਣੇ ਆਪਨੂੰ ਲੁਕਾ ਕੇ ਰੱਖਣ ਤੇ ਚੁਪ ਚਾਪ ਆਪਣੀ ਕੁਰਬਾਨੀ ਦੇਣ ਵਿਚ ਹੈ।

ਨਿਰਮਲ, ਸ਼ਾਂਤੀ-ਪੂਰਣ ਤੇ ਪਵਿਤ੍ਰ ਜੀਵਨ ਬਿਤਾਉਣ ਦੀ ਇੱਛਾ ਉੱਚੀ ਹੈ ਅਤੇ ਮਨੁੱਖਾ-ਜੀਵਨ ਦਾ ਇਹੋ ਆਦਰਸ਼ ਹੈ।

ਅਜ ਕਲ ਬਹੁਤ ਸਾਰੇ ਇਸਤ੍ਰੀ ਪੁਰਸ਼ ਇਹ ਸਮਝਦੇ ਹਨ ਕਿ ਵਿਆਹ ਦਾ ਮਤਲਬ ਭੋਗ-ਵਿਲਾਸੀ ਜੀਵਨ ਬਿਤਾਉਣਾ ਹੀ ਹੈ। ਹਜ਼ਾਰਾਂ ਵਰ੍ਹਿਆਂ ਦੇ ਸੰਸਕਾਰਾਂ ਦੇ ਕਾਰਨ ਅਸੀਂ ਵਿਆਹ ਵਿਚ ਸਰੀਰਕ ਵਾਸ਼ਨਾਂ ਦੀ ਪੂਰਤੀ ਦੇ ਭਾਵ ਨੂੰ ਹੀ ਪ੍ਰਧਾਨ ਮੰਨਣ ਲਗ ਪਏ ਹਾਂ । ਰਤਾ ਲੜਕੀ ਵੱਡੀ ਹੋਈ ਕਿ ਚੁਪਾਸਿਉਂ ਅਵਾਜ਼ਾਂ ਅਉਣ ਲਗ ਪੈਂਦੀਆਂ ਹਨ-ਲੜਕੀ ਇੰਨੀ ਵੱਡੀ ਹੋ ਗਈ ਪਰ ਇਸਨੂੰ ਸੰਭਾਲਣ ਵੇਖਣ ਵਾਲਾ ਕੋਈ ਨਹੀਂ । ਕਈ ਤਾਂ ਇਥੋਂ ਤਕ ਆਖ ਦੇਂਦੀਆਂ ਹਨ ਕਿ “ਮੈਂ ਤਾਂ ਏਨੀ ਉਮਰ ਵਿਚ ਦੋ ਬਾਲਾਂ ਦੀ ਮਾਂ ਭੀ ਹੋ ਗਈ ਸਾਂ।”

ਇਨ੍ਹਾਂ ਗੱਲਾਂ ਤੋਂ ਵਿਆਹ ਨੂੰ ਕੇਵਲ ਵਾਸ਼ਨਾਂ ਤੇ ਸੰਤਾਨ ਪੈਦਾ ਕਰਨ ਦਾ ਹੀ ਸਾਧਨ ਮੰਨ ਲਿਆ ਮਾਲੂਮ ਹੁੰਦਾ ਹੈ। ਲੋਕਾਂ ਦੇ ਦਿਲ ਵਿਚ ਇਹ ਖਿਆਲ ਬਹੁਤ ਦੂਰ ਤਕ ਘਰ ਕਰ ਗਿਆ ਹੈ ਕਿ ਵਿਆਹ ਕਦੇ ਨਾ ਮੁੱਕਣ ਵਾਲਾ ਤੇ ਵਿਸ਼ੇ ਵਾਸ਼ਨਾ ਦਾ ਇਕ ਪਿੰਜਰਾ ਹੈ। ਹਰ ਇਕ ਨੂੰ ਇਹ ਗਲ ਯਾਦ ਰਖਣੀ ਚਾਹੀਦੀ ਹੈ ਕਿ ਵਿਆਹ ਇਕ ਬਹੁਤ ਜ਼ਿਮੇਵਾਰੀ ਵਾਲਾ ਜੀਵਨ ਹੈ ਵਿਆਹ ਹੋ ਜਾਣ ਪਿਛੋਂ ਹਰ ਇਕ ਗੱਲ ਵਿੱਚ ਸੰਜਮ ਰਖਣਾ ਪੈਂਦਾ ਹੈ। ਵਿਆਹ ਕੋਈ ਵਾਧੂ ਦਲੀਲਾਂ ਤੇ ਹਾਸੇ ਠੱਠੇ ਦਾ ਜੀਵਨ ਨਹੀਂ । ਉਕਤ ਖਿਆਲਾਂ ਦੇ ਪੈਦਾ ਹੋਣ ਦਾ ਕਾਰਨ ਕੌਮ ਵਿਚ ਵਧ ਰਹੀ ਭੋਗਵਾਸ਼ਨਾ ਹੈ। ਪੁਰਸ਼ ਚੰਚਲਤਾ ਅਤੇ ਅਤ੍ਰਿਪਤੀ ਵਿਚ ਤੇ ਅਨੇਕਾਂ ਤਰ੍ਹਾਂ ਦੇ ਲਾਲਚ ਵਿਚ ਫਸਕੇ ਆਪਣੇ ਵਿਆਹਿਤ ਜੀਵਨ ਨੂੰ ਦਿਨ ਪਰ ਦਿਨ ਵਿਸ਼ਈ ਅਤੇ