ਪੰਨਾ:ਸਹੁਰਾ ਘਰ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਮੀ ਬਣਾਉਂਦੇ ਜਾ ਰਹੇ ਹਨ। ਇਸਤ੍ਰੀਆਂ ਜੋ ਉਨ੍ਹਾਂ ਨਾਲੋਂ ਬਹੁ ਤੀਆਂ ਸੰਜਮੀ ਤੇ ਵਫਾਦਾਰ ਹਨ ਉਹ ਆਪਣੇ ਪਤੀਆਂ ਦੀ ਕਾਮ ਵਾਸ਼ਨਾ ਪੂਰੀ ਕਰਨ ਲਈ ਆਪਣੀ ਸੁੰਦਰਤਾ ਤੇ ਸਿਹਤ ਨੂੰ ਹੀ ਕੁਰ ਬਾਨ ਕਰਦੀਆਂ ਜਾ ਰਹੀਆਂ ਹਨ । ਇਸ ਲਈ ਲੋੜ ਹੈ ਕਿ ਸਾਡੀਆਂ ਵਾਸ਼ਨਾਂ ਘਟ ਜਾਣ ਤੇ ਸਾਡਾ ਜੀਵਨ ਸੰਜਮ ਵਾਲਾ ਹੋਵੇ।

ਭੋਗ ਵਿਲਾਸ ਜਾਂ ਸਰੀਰ ਦੇ ਸੁਖਾਂ ਵਿਚ ਇਸ ਤਰ੍ਹਾਂ ਲਿਪਤ ਨਹੀਂ ਹੋ ਜਾਣਾ ਚਾਹੀਦਾ ਕਿ ਸਰੀਰ ਤੇ ਮਨ ਦੋਹਾਂ ਦੀ ਅਵਸਥਾ ਵਿਗੜਦੀ ਜਾਵੇ ਅਤੇ ਉੱਚਾ ਉੱਠਣ ਦੀ ਥਾਂ ਅਸੀਂ ਜੀਵਨ ਦੀ ਲੜਾਈ ਵਿਚ ਬਿਲਕੁਲ ਨਿਕੰਮੇ ਤੇ ਕਮਜ਼ੋਰ ਹੋ ਕੇ ਨਿਘਰਦੇ ਜਾਈਏ । ਸੰਜਮ ਦਾ ਅਰਬ ਇਤਨਾ ਹੀ ਹੈ ਕਿ ਸਾਡੀਆਂ ਖਾਹਸ਼ਾਂ ਇਤਨੀਆਂ ਨਾ ਵਧ ਜਾਣ ਕਿ ਉਹ ਸੁਖ ਦੇਣ ਦੀ ਥਾਂ ਉਲਟੇ ਦੁਖ ਦੇਣ ਲਗ ਜਾਣ। ਸੰਜਮ ਦਾ ਮਤਲਬ ਇਹ ਹੈ ਕਿ ਅਸੀਂ ਸਰੀਰ ਦੇ ਵਿਸ਼ੇ ਭੋਗਾਂ ਵਿਚ ਇੰਨੇ ਨਾ ਪੈ ਜਾਈਏ ਕਿ ਉਸ ਦੇ ਗ਼ੁਲਾਮ ਹੀ ਬਣ ਜਾਈਏ ਤੇ ਸਾਡੇ ਮਨ ਨੂੰ ਖਾਹਸ਼ਾਂ ਦਬਾ ਲੈਣ।

ਸੰਸਾਰ ਦੇ ਆਮ ਮਨੁੱਖਾਂ ਲਈ ਸਭ ਤੋਂ ਵੱਡਾ ਸਿਧਾਂਤ ਇਹੋ ਹੈ ਕਿ ਸੰਜਮ ਵਾਲਾ ਅਹਾਰ ਵਿਹਾਰ ਕਰਨ, ਖ਼ੁਰਾਕ ਥੋੜੀ ਤੇ ਵੇਲੇ ਸਿਰ ਖਾਣ ਉਸੇ ਤਰ੍ਹਾਂ ਭੋਗ ਵਿਲਾਸ ਭੀ ਥੋੜਾ ਤੇ ਸੰਤਾਨ ਪੈਦਾ ਕਰਨ ਲਈ ਕਰਨ—ਉਸ ਵਿਚ ਰੁੜ੍ਹ ਨਾ ਜਾਣ ।

ਅਰੋਗਤਾ ਦੀ ਨਜ਼ਰ ਨਾਲ ਭੀ ਇਸਤ੍ਰੀਆਂ ਨੂੰ ਚਾਹੀਦਾ ਹੈ ਕਿ ਉਹ ਵਿਆਹ ਹੋ ਜਾਣ ਪਿਛੋਂ ਪੂਰਾ ਸੰਜਮ ਰੱਖਣ, ਅੱਜ ਪ੍ਰਸੂਤ ਰੋਗ, ਦਮਾ, ਤਪਦਿਕ ਤੇ ਕਈ ਹੋਰ ਨਵੀਆਂ ਨਵੀਆਂ ਬੀਮਾਰੀਆਂ ਜੋ ਇਸਤ੍ਰੀਆਂ ਨੂੰ ਹੋਈਆਂ ਵੇਖੀਆਂ ਜਾਂਦੀਆਂ ਹਨ, ਉਹ ਸਾਰੀਆਂ ਅਸੰਜਮ ਦਾ ਨਤੀਜਾ ਹਨ, ਅਰਥਾਤ ਬਦਜ਼ੀ, ਅਤੇ ਹਰ ਵੇਲੇ ਵਿਸ਼ੇ ਵਿਕਾਰਾਂ ਦਾ ਹੀ ਇਹ ਨਤੀਜਾ ਹੈ ਕਿ ਇਸਤ੍ਰੀਆਂ ਛੋਟੀ ਉਮਰ ਵਿਚ ਮਰ ਜਾਂਦੀਆਂ ਹਨ, ਫੇਰ ਸੰਤਾਨ ਪੈਦਾ ਹੋਣ ਵੇਲੇ

-੧੧੮-