ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਹੁਰਾ ਘਰ
ਸੰਸਾਰ ਦੀ ਹਰ ਕੌਮ ਵਿਚ (ਕੁਝ ਜੰਗਲੀ ਜਾਤੀਆਂ ਤੋਂ ਬਿਨਾਂ) ਵਿਆਹ ਤੋਂ ਪਿਛੋਂ ਲੜਕੀ ਨੂੰ ਆਪਣਾ ਪੇਕਾ ਘਰ ਛੱਡਕੇ ਪਤੀ ਦੇ ਘਰ ਜਾਕੇ ਰਹਿਣਾ ਪੈਂਦਾ ਹੈ। ਵਿਆਹ ਪਿਛੋਂ ਪਤੀ ਦਾ ਘਰ ਹੀ ਉਸਦਾ ਘਰ ਹੁੰਦਾ ਹੈ । ਪਤੀ ਦਾ ਸਭ ਕੁਝ ਉਸਦਾ ਆਪਣਾ ਹੁੰਦਾ ਹੈ। ਉੱਥੇ ਉਸਨੂੰ ਮਾਤਾ ਪਿਤਾ ਨਾਲੋਂ ਵੀ ਸੱਸ ਸਹੁਰੇ ਦਾ ਵਧੇਰੇ ਆਦਰ ਮਾਣ ਕਰਨਾ ਪੈਂਦਾ ਹੈ।
ਪੁਰਾਣੇ ਗ੍ਰੰਥਾਂ ਵਿਚ ਪਤੀ ਇਸਤ੍ਰੀ ਦਾ ਦੇਵਤਾ ਕਿਹਾ ਗਿਆ ਹੈ । ਇਸਦਾ ਮਤਲਬ ਇਹ ਨਹੀਂ ਕਿ ਪਤੀ ਦੇ ਸਾਹਮਣੇ ਪਤਨੀ ਦੇਵੀ ਹੈ । ਸਗੋਂ ਕਈਆਂ ਗੱਲਾਂ ਵਿਚ ਪਤਨੀ ਦੀ ਜ਼ਿਮੇਵਾਰੀ ਪਤੀ ਨਾਲੋਂ ਵੀ ਵੱਧ ਹੁੰਦੀ ਹੈ; ਕਿਉਂਕਿ ਮਰਦ ਹੈ ਤਾਂ ਇਸਤ੍ਰੀ ਦੀ ਸੰਤਾਨ ਹੀ |
ਪਤੀ ਨੂੰ ਦੇਵਤਾ ਮੰਨਣ ਤੋਂ ਭਾਵ ਇਹ ਹੈ ਕਿ ਜਿਸ ਤਰਾਂ ਇਕ ਦੇਵ-ਪੂਜਕ ਉਸ ਦੀ ਉਪਾਸ਼ਨਾ ਵਿਚ ਲੀਨ ਹੋ ਆਪਣੀ ਹੋਂਦ ਤੇ ਹਸਤੀ ਨੂੰ ਭੁਲ ਜਾਂਦਾ ਹੈ, ਓਸੇ ਤਰਾਂ ਹੀ ਪਤਨੀ ਨੂੰ ਪਤੀ ਦੀ ਲਿਵ ਵਿਚ ਲੀਨ ਹੋ ਜਾਣਾ ਚਾਹੀਦਾ ਹੈ। ਪਤੀ ਦੇ ਸੁਖ ਦੁਖ
-੧੧-