ਪੰਨਾ:ਸਹੁਰਾ ਘਰ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਸੇਰ ਲਹੂ ਘਟ ਜਾਂਦਾ ਹੈ, ਕਿਉਂਕਿ ਉਸਦੇ ਸਜੀਵਨ ਬਹੁਤ ਤੋਂ ਹੀ ਸੰਤਾਨ ਬਣਦੀ ਹੈ । ਸੋ ਇਸਤੀਆਂ ਨੂੰ ਜਿੰਨਾ ਉਨ੍ਹਾਂ ਸਰੀਰ ਦਾ ਬੀਮਾਰ ਹੋ ਜਾਣਾ ਆਦਿ-ਹੁੰਦਾ ਹੈ ਓਨਾਂ ਪੁਰਸ਼ ਨਹੀਂ ਹੁੰਦਾ। ਸੋ ਸੰਜਮ ਵਲ ਇਸਤ੍ਰੀਆਂ ਨੂੰ ਵਧੇਰਾ ਧਿਆ ਦੇਣਾ ਚਾਹੀਦਾ ਹੈ।

ਵਿਆਹ ਹੋ ਜਾਣ ਪਿਛੋਂ ਸਿਰਫ਼ ਭੋਗ ਵਿਲਾਸ ਵਿਚ ਹੀ ਇਸਤ੍ਰੀਆਂ ਨੂੰ ਸੰਜਮ ਰਖਣ ਦੀ ਲੋੜ ਨਹੀਂ, ਸਗੋਂ ਹੋਰ ਭੀ ਕਈਆਂ ਗਲਾਂ ਵਿਚ ਸੰਜਮ ਰਖਣ ਦੀ ਲੋੜ ਹੈ, ਜਿਹਾ ਕਿ ਬਹੁਤਾ ਬੋਲਣਾ, ਆਲਸ ਵਿਚ ਸਮਾਂ ਗਵਾਉਣਾ, ਫ਼ਜ਼ੂਲ ਖਰਚੀ, ਇਨ੍ਹਾਂ ਸਭਨਾਂ ਵਿਚ ਸੰਜਮ ਦੀ ਲੋੜ ਹੈ। ਸੰਸਾਰ ਵਿਚ ਸਭ ਨਾਲੋਂ ਘਟ ਕੀਮਤੀ ਕੋਈ ਚੀਜ਼ ਸਾਨੂੰ ਮਿਲੀ ਹੈ ਤਾਂ ਉਹ ਸਮਾਂ ਹੈ । ਪਰ ਅਸੀਂ ਫੇਰ ਭੀ ਉਸ ਨੂੰ ਐਵੇਂ ਗੁਆ ਰਹੇ ਹਾਂ । ਜਿਹੜਾ ਦਿਨ ਬੀਤ ਗਿਆ ਹੈ ਉਹ ਲੱਖਾਂ ਯਤਨਾਂ ਨਾਲ ਭੀ ਮੁੜ ਨਹੀਂ ਆਵੇਗਾ। ਇਸ ਲਈ ਮਿੰਟ ਮਿੰਟ ਨੂੰ ਬਚਾਓ ਤੇ ਅਜੇਹੀਆਂ ਗਲਾਂ ਵਿਚ ਉਸ ਨੂੰ ਖ਼ਰਚ ਕਰੋ ਜਿਨ੍ਹਾਂ ਨਾਲ ਤੁਹਾਡਾ ਜੀਵਨ ਦਿਨ ਰਾਤ ਸ਼ਾਂਤ, ਸੁਖੀ, ਉੱਚਾ ਤੇ ਸੰਜਮੀ ਬਣੇ। ਇਹ ਜੀਵਨ ਕੇਵਲ ਭੋਗ-ਵਿਲਾਸਾਂ ਲਈ ਨਹੀਂ ਤੇ ਨਾ ਹੀ ਵਾਧੂ ਗਲਾਂ ਵਿਚ ਗੁਆਉਣ ਲਈ ਹੈ।

ਘਰੋਗੀ ਜੀਵਨ ਸਭ ਸੁਖਾਂ ਦਾ ਮੂਲ ਹੈ

ਅਜ ਕਲ ਦਾ ਸਮਾ ਕੁਝ ਅਨੋਖਾ ਹੈ, ਘਰੋਗੀ ਜੀਵਨ ਨੂੰ ਉੱਚਾ ਤੇ ਮਿਠਾ ਬਨਾਉਣ ਵਲ ਕਿਸੇ ਦਾ ਧਿਆਨ ਹੀ ਨਹੀਂ, ਹਾਂ ਕੌਮ ਤੇ ਦੇਸ਼ ਨੂੰ ਉੱਚਾ ਉਠਾਣ ਲਈ ਸਾਰੇ ਜ਼ੋਰ ਲਾ ਰਹੇ ਹਨ । ਇਹ ਗਲ ਅਜਿਹੀ ਹੈ ਜਿਸ ਤਰਾਂ ਕੋਈ ਜੜ੍ਹ ਵਿਚ ਪਾਣੀ ਨਾ ਸਿੰਜ ਕੇ ਪੱਤਿਆਂ ਨੂੰ ਸਿੰਜੇ । ਕੌਮ ਤੇ ਦੇਸ਼ ਦੀ ਸੇਵਾ ਕਰਨ