ਪੰਨਾ:ਸਹੁਰਾ ਘਰ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲਿਆਂ ਦੇ ਮੂੰਹੋਂ ਅਕਸਰ ਇਹ ਗਲ ਸੁਣੀ ਜਾਂਦੀ ਹੈ ਕਿ ਨੌਜ ਵਾਨਾਂ ਨੇ ਦੇਸ਼ ਨੂੰ ਉੱਚਾ ਉਠਾਉਣ ਦੀ ਲੜਾਈ ਵਿਚ ਕੋਈ ਖ਼ਾਸ ਤਿਆਗ ਨਹੀਂ ਕੀਤਾ। ਉਨ੍ਹਾਂ ਦਾ ਇਹ ਆਖਣਾ ਆਪਣੀ ਭੁੱਲ ਨੂੰ ਆਪ ਮੰਨਣਾ ਹੈ।ਅਸਾਂ ਆਪਣੇ ਨੌਜਵਾਨਾਂ ਨੂੰ ਇਸ ਲਾਇਕ ਬਣਾਇਆ ਹੀ ਕਦੋਂ ਹੈ ? ਆਪਣੇ ਘਰਾਂ ਨੂੰ, ਆਪਣੇ ਪ੍ਰਵਾਰ ਨੂੰ ਸੁਧਾਰਨ ਤੇ ਉੱਚਾ ਉਠਾਉਣ ਲਈ ਆਪਣੇ ਘਰ ਦੇ ਹਰ ਇਕ ਭੈਣ ਭਰਾ ਨੂੰ ਵਡਿਆਈ ਵਾਲਾ ਬਨਾਉਣ ਦਾ ਯਤਨ ਹੀ ਕਦੋਂ ਕੀਤਾ ਹੈ? ਜੇ ਕਿਧਰੇ ਸਫਲਤਾ ਮਿਲੀ ਭੀ ਹੈ ਤਾਂ ਉਹ ਭੀ ਨਾਮ ਮਾਤ੍ਰ । ਧੜੇ ਬੰਦੀਆਂ ਹੋ ਰਹੀਆਂ ਹਨ, ਈਰਖਾ, ਦੁੱਖ, ਤੇ ਲੜਾਈ ਦਾ ਘਰ ਘਰ ਰਾਜ ਹੈ।

ਅਸੀਂ ਆਪਣੀ ਸਫ਼ਲਤਾ ਉਪਰ ਫੁੱਲੇ ਨਹੀਂ ਸਮਾਉਂਦੇ ਪਰ ਦੂਜੇ ਪਾਸੇ ਅਸੀਂ ਇਹ ਨਹੀਂ ਸੋਚਦੇ ਕਿ ਸਾਨੂੰ ਇਹ ਝੂਠੀ ਸਫ਼ਲਤਾ ਕਿੰਨੀ ਵੱਡੀ ਕੀਮਤ ਦੇ ਬਦਲੇ ਮਿਲੀ ਹੈ। ਇਸ ਕਰ ਹੀ ਕੌਮ ਵਿਚ ਕਿੰਨੇ ਜ਼ਹਿਰੀਲੇ ਖ਼ਿਆਲ ਪੈਦਾ ਹੋ ਰਹੇ ਹਨ ਸੋ ਇਸ ਦਾ ਨਾਂ ਸਫ਼ਲਤਾ ਜਾਂ ਉੱਨਤੀ ਨਹੀਂ

ਜਿਸ ਨੀਂਹ ਉਤੇ ਅਸੀਂ ਕੰਧ ਖੜੀ ਕਰਨੀ ਚਾਹੁੰਦੇ ਹਾਂ, ਉਹ ਕਮਜ਼ੋਰ ਹੈ । ਸੰਸਾਰ ਦੇ ਸਾਹਮਣੇ ਆਪਣੀ ਇਕ ਨਵੀਂ ਇਮਾਰਤ ਖੜੀ ਕਰ ਦੇਣ ਦੀ ਕਾਹਲ ਵਿਚ ਅਸੀਂ ਉਸ ਨੀਂਹ ਨੂੰ ਸੁਧਾਰਨਾ ਜਾਂ ਧੀਰਜ ਨਾਲ ਰਖਣਾ ਮੁਨਾਸਬ ਹੀ ਨਹੀਂ ਸਮਝਦੇ, ਜੋ ਕੁਟੰਬ ਜਾਂ ਕੌਮ ਦੀ ਜੀਵਨ-ਸ਼ਕਤੀ ਦਾ ਸੋਮਾ ਹੈ, ਜਿਸ ਵਿਚੋਂ ਸਾਰੀ ਕੌਮ ਨੂੰ ਬਨਾਣ ਜਾਂ ਵਿਗਾੜਨ ਵਾਲੇ ਨਿਕਲ ਕੇ ਸੰਸਾਰ ਵਿਚ ਜਾਂਦੇ ਹਨ, ਉਸ ਵਿਚ ਸੁਧਾਰ ਕਰਨ, ਉਸ ਨੂੰ ਪ੍ਰੇਮ ਪੂਰਣ ਤੇ ਮਿੱਠਾ ਬਨਾਉਣ, ਉਸ ਨੂੰ ਉੱਤਮ ਪੌਣ ਪਾਣੀ ਪੁਚਾਉਣ ਦਾ ਕਿਤਨੇ ਕੁ ਹਨ ਜੋ ਯਤਨ ਕਰਦੇ ਹਨ ? ਦੇਸ਼ ਦੀ ਭਲਾਈ ਦੀ ਇੱਛਾ ਰਖਣ ਵਾਲੇ ਜਾਂ ਕੌਮ ਨੂੰ ਸੁਧਾਰਨ ਦੀ ਇੱਛਾ ਰਖਣ