ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤੀ ਜਦ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਤਦ ਭੀ ਉਹ ਉਸ ਦੇ ਸੁਖ ਲਈ, ਉਸਦੀ ਤ੍ਰਿਪਤੀ ਲਈ ਬਾਹਰਲੀ ਦੁਨੀਆ ਨੂੰ ਛਡਣਾ ਨਹੀਂ ਚਾਹੁੰਦਾ । ਦੁਨੀਆ ਦੇ ਲੋਭ ਲਾਲਚਾਂ ਤੇ ਵੱਡਾ ਬਣਨ ਦੀ ਇੱਛਾ ਦੇ ਕਾਰਨਾਂ ਕਰਕੇ ਉਹ ਬਹੁਤ ਕਮਜ਼ੋਰ ਸਾਬਤ ਹੁੰਦਾ ਹੈ।

ਇਸਤ੍ਰੀ ਪਤੀ ਨੂੰ ਕਿਸੇ ਪਰਾਈ ਇਸਤ੍ਰੀ ਨਾਲ ਵਿਭਚਾਰ ਕਰਦਿਆਂ ਭੀ ਦੇਖ ਲਵੇ, ਤਾਂ ਭੀ ਉਹ ਪਤੀ ਨੂੰ ਛਡਣ ਦਾ ਖ਼ਿਆਲ ਤਕ ਨਹੀਂ ਕਰ ਸਕਦੀ । ਉਸ ਲਈ ਤਾਂ ਉਹ ਉਹੋ ਜਿਹਾ ਹੀ ਹੈ । ਸੋ ਇਸ ਨਾਲੋਂ ਵਧ ਤਿਆਗ ਤੇ ਭਗਤੀ-ਭਾਵ ਹੋਰ ਕੀ ਹੋ ਸਕਦਾ ਹੈ ?

ਕੌਮ ਦੀ ਉਨਤੀ ਦਾ ਮੂਲ ਸੁਖ ਸ਼ਾਂਤੀ ਵਾਲਾ ਸੰਤੁਸ਼ਟ ਘਰੋਗੀ ਜੀਵਨ ਹੀ ਹੈ। ਉਹ ਭੀ ਤਦ ਹੋ ਸਕਦਾ ਹੈ ਜਦ ਮਰਦ ਤੀਵੀਂ ਇਕ ਦੂਜੇ ਦੀ ਹੋਂਦ ਨੂੰ ਆਪਣੇ ਆਪ ਵਿਚ ਮਿਲਾ ਲੈਣ। ਇਕ ਦੂਜੇ ਦੇ ਅੰਦਰ ਮਿਲ ਜਾਣ ਦਾ ਯਤਨ ਕਰਨ । ਬੰਦੇ ਕੁਟੰਬ ਦੇ ਚੰਗੇ ਹੋਣ ਨਾਲ ਕੌਮ ਦੀ ਉੱਨਤੀ ਆਪਣੇ ਆਪ ਹੋ ਜਾਂਦੀ ਹੈ, ਕਿਉਂਕਿ ਬੰਦਿਆਂ ਤੇ ਕੁਟੰਬਾਂ ਦੇ ਇਕੱਠ ਦਾ ਨਾਂ ਹੀ ਕੌਮ ਹੈ । ਜੇ ਕਰ ਬੰਦੇ ਤੇ ਕੁਟੰਬ ਨੂੰ ਉੱਚਾ ਉਠਾਏ ਬਿਨਾਂ ਕੌਮੀ ਸੇਵਾ ਦਾ ਯੂਰਪੀਨ ਢੰਗ ਦਾ ਪ੍ਰਚਾਰ ਕੀਤਾ ਜਾਵੇ ਤਾਂ ਕੌਮ ਦੀ ਪਦਾਰਥਕ ਦਸ਼ਾ ਤਾਂ ਵਧ ਜਾਵੇਗੀ, ਪਰ ਕੌਮ ਨੂੰ ਬਨਾਉਣ ਵਾਲੇ ਲੋਕ ਦਿਨੋ ਦਿਨ ਡਿਗਦੇ ਜਾਣਗੇ, ਨਾਲੇ ਦੋ ਵਿਰੋਧੀ ਜੀਵਨ ਬਣਦੇ ਜਾਣਗੇ ਜਿਹਾ ਕਿ ਅੱਜ ਹੋ ਰਿਹਾ ਹੈ। ਜਿਥੇ ਬੰਦੇ ਤੇ ਕੁਟੰਬ ਦੀ ਉਨਤੀ ਅਰ ਪਵਿਤ੍ਤਾ ਦਾ ਭਾਵ ਪ੍ਰਧਾਨ ਹੁੰਦਾ ਹੈ, ਉਥੇ ਸ਼ਖਸੀ ਤੇ ਕੌਮੀ ਦੋਹਾਂ ਤਰ੍ਹਾਂ ਦਾ ਜੀਵਨ ਉੱਚਾ ਹੁੰਦਾ ਜਾਂਦਾ ਹੈ, ਕਿਉਂਕਿ ਕੌਮੀ ਜੀਵਨ ਦਾ ਚੰਗਾ ਹੋਣਾ ਬੰਦਿਆਂ ਦੇ ਜੀਵਨ ਉਤੇ ਨਿਰਭਰ

-੧੨੨-