ਪੰਨਾ:ਸਹੁਰਾ ਘਰ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਬੰਦਿਆਂ ਦੇ ਨਿਜੀ ਜੀਵਨ ਦਾ ਚੰਗਾ ਹੋਣਾ ਕੌਮੀ ਜੀਵਨ ਪਰ ਨਹੀਂ।

ਪ੍ਰਾਚੀਨ ਸਮੇਂ ਭਾਰਤ ਦੀ ਉਨਤੀ ਇਸ ਕਰ ਕੇ ਹੋਈ ਸੀ ਕਿ ਸਾਡਾ ਉਦੇਸ਼ ਕੌਮ ਦੀ ਸੇਵਾ ਨਹੀਂ ਸੀ, ਸਗੋਂ ਆਪਣੇ ਆਤਮਾਂ ਨੂੰ ਸ਼ੁੱਧ ਕਰ ਕੇ ਸ਼ਾਂਤ ਤੇ ਸੰਜਮੀ ਜੀਵਨ ਬਿਤਾਉਣ ਦਾ ਸੀ। ਜਦ ਕੌਮੀ ਸੇਵਾ ਦਾ ਭਾਵ ਪ੍ਰਬਲ ਹੋ ਜਾਂਦਾ ਹੈ ਤਾਂ ਫੇਰ ਨਿੱਜੀ ਜੀਵਨ ਨੂੰ ਉੱਚਾ ਕਰਨ ਵਲੋਂ ਧਿਆਨ ਹਟ ਜਾਂਦਾਂ ਹੈ। ਦੂਜਿਆਂ ਦੀ ਉੱਨਤੀ ਦੇ ਉਦੇਸ਼ ਵਿਚ ਆਪਣੀ ਉੱਨਤੀ ਦਾ ਖ਼ਿਆਲ ਜਾਂਦਾ ਰਹਿੰਦਾ ਹੈ, ਜਿਸ ਕਰ ਕੇ ਕੌਮ ਗਿਰ ਜਾਂਦੀ ਹੈ । ਉਹ ਉਪਰੋਂ ਤਾਂ ਉੱਨਤ ਦਿਸਦੀ ਹੈ, ਪਰ ਅੰਦਰੋਂ ਪੋਲੀ, ਖੋਖਲੀ ਤੇ ਅਸ਼ਾਂਤ ਹੁੰਦੀ ਹੈ।

ਆਖਦੇ ਹਨ ਕਿ ਇਕ ਵਾਰੀ ਬੀਰਬਲ ਦੀ ਸਲਾਹ ਨਾਲ ਅਕਬਰ ਨੇ ਇਕ ਬਾਉਲੀ ਬਣਵਾਈ ਜੋ ਸੁੱਕੀ ਹੋਈ ਸੀ। ਉਸ ਨੇ ਹੁਕਮ ਦਿਤਾ ਕਿ ਰਾਤ ਵੇਲੇ ਸਭ ਲੋਕ ਇਕ ਇਕ ਘੜਾ ਦੁਧ ਦਾ ਇਸ ਵਿਚ ਪਾ ਜਾਣ। ਸਭਨਾਂ ਨੇ ਹੀ ਮਨ ਵਿਚ ਇਹ ਸੋਚ ਲਿਆ ਕਿ ਜਦ ਦੂਜੇ ਦੁਧ ਦੇ ਘੜੇ ਪਾ ਜਾਣਗੇ ਤੇ ਮੈਂ ਉਸ ਵਿਚ ਇਕ ਘੜਾ ਪਾਣੀ ਦਾ ਪਾ ਆਵਾਂਗਾ ਤਾਂ ਕੀ ਪਤਾ ਲਗੇਗਾ? ਸੁਜਦ ਸਵੇਰੇ ਜਾ ਕੇ ਵੇਖਿਆ ਗਿਆ ਤਾਂ ਉਸ ਵਿਚ ਪਾਣੀ ਭਰਿਆ ਹੋਇਆ ਸੀ, ਦੁਧ ਦਾ ਨਾਮ-ਨਿਸ਼ਾਨ ਭੀ ਨਹੀਂ ਸੀ।

ਕੌਮ ਦਾ ਖ਼ਿਆਲ ਜਿਥੇ ਪ੍ਰਧਾਨ ਹੁੰਦਾ ਹੈ ਉਥੇ ਇਹੋ ਹਾਲ ਹੁੰਦਾ ਹੈ। ਜੇਕਰ ਲੋਕਾਂ ਨੇ ਆਪਣਾ ਫ਼ਰਜ਼ ਪਛਾਣਿਆ ਹੁੰਦਾ ਤਾਂ ਉਹ ਬਾਉਲੀ ਦੁਧ ਨਾਲ ਭਰੀ ਹੋਈ ਹੁੰਦੀ। ਸੋ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ ਕਿ ਘਰ ਜਾਂ ਕੁਟੰਬ ਕੌਮੀ ਸ਼ਕਤੀ ਦਾ ਸੋਮਾ ਹੈ। ਕੌਮ, ਦੇਸ਼ ਤੇ ਮਨੁੱਖਤਾ ਦੀ ਮੂਲ ਪਨੀਰੀ ਹੈ। ਜੋ ਮਨੁੱਖ ਇਕ ਆਦਰਸ਼ਕ ਕੁਟੰਬ ਦੇ ਸੁਖੀ ਸ਼ਾਂਤ ਘਰੋਗੀ ਜੀਵਨ ਦੇ ਵਿਕਾਸ਼

-੧੨੩-