ਪੰਨਾ:ਸਹੁਰਾ ਘਰ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਦੁਨੀਆਂ ਤੇ ਆਪਣੇ ਖ਼ਿਆਲਾਂ ਨੂੰ ਬਨਾਉਣ ਦਾ ਹੱਕ ਵੀ ਆਪਣੇ ਪਾਸ ਰਖਦਾ ਹੈ, ਉਹ ਚਾਹੁੰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਜਿਸ ਥਾਂ ਤੇ ਜਿਸ ਜਗ੍ਹਾ ਉਤੇ ਬਿਠਾ ਦੇਵਾਂ, ਉਹ ਉਥੇ ਹੀ ਬੈਠਣ ਵਿਚ ਸੰਤੋਖ ਮੰਨੇ ਤੇ ਚੁਪ ਚਾਪ ਮੇਰੀ ਯਾਦ ਕਰਦੀ ਰਹੇ। ਮੈਨੂੰ ਸਭ ਕੁਝ ਮੰਨ ਕੇ ਮੇਰੇ ਨਾਲ ਹੀ ਪ੍ਰੇਮ ਕਰੇ ਤੇ ਜੀਵਨ ਦੇ ਹਰ ਇਕ ਕੰਮ ਵਿਚ ਮੈਨੂੰ ਹੀ ਅਪਣਾ ਰਹਿਨੁਮਾ ਸਮਝੇ।

ਇਤਨੀ ਤਪੱਸਿਆ ਦੇ ਬਾਦ ਉਹ ਪਤਨੀ ਨੂੰ ਇਸ ਲਾਇਕ ਸਮਝਦਾ ਹੈ ਕਿ ਕਦੇ ਕਦੇ ਦੁਨੀਆਂ ਦੇ ਧੰਧਿਆਂ ਵਿਚੋਂ ਕੁਝ ਸਮਾਂ ਕੱਢ ਕੇ ਉਸ ਨਾਲ ਦੋ ਚਾਰ ਮਿੱਠੀਆਂ ਮਿੱਠੀਆਂ ਗੱਲਾਂ ਕਰ ਲਵੇ, ਜਾਂ ਪ੍ਰੇਮ ਦੀ ਲੰਬੀ ਚੌੜੀ ਵਿਆਖਿਆ ਕਰ ਕੇ ਉਸ ਨੂੰ ਭੁਲਾ ਲਵੇ । ਪਤੀ ਦਾ ਇਹ ਥੋੜਾ ਜਿਹਾ ਪ੍ਰੇਮ ਹੀ ਪਤਨੀ ਦੀ ਉਹ ਸਾਰੀ ਪੂੰਜੀ ਹੈ, ਜੋ ਉਸ ਨੂੰ ਉਸ ਤਪੱਸਿਆ ਦੇ ਬਦਲੇ ਵਿਚ ਮਿਲਦੀ ਹੈ। ਇਸ ਪੂੰਜੀ ਦੀ ਖ਼ਾਤਰ ਹੀ ਉਹ ਸਾਰੀ ਦੁਨੀਆਂ ਨੂੰ ਭੁਲਾ ਕੇ ਕੇਵਲ ਪਤੀ ਲਈ ਹੀ ਸਾਰੀਆਂ ਤਕਲੀਫ਼ਾਂ ਲੈਂਦੀ ਹੈ। ਅਜੇਹੀ ਦਸ਼ਾ ਵਿਚ ਇਸਤ੍ਰੀਆਂ ਇਸ ਪ੍ਰੇਮ ਨੂੰ ਰੀਜ਼ਰਵ ਰਖਣ ਲਈ ਯਤਨ ਕਰਨ ਯਾ ਉਸ ਦੇ ਏਧਰ ਓਧਰ ਹੋਣ ਜਾਂ ਡਿੱਗਣ ਦਾ ਸ਼ੱਕ ਕਰਨ ਤੇ ਉਸ ਦੀ ਚਿੰਤਾ ਨਾਲ ਦੁਖੀ ਹੋਣ, ਇਹ ਇਕ ਮਾਮੂਲੀ ਗੱਲ ਹੈ।

ਪਤੀ ਦੇ ਇਸ ਪ੍ਰੇਮ ਨੂੰ ਇਸਤ੍ਰੀਆਂ ਬਹੁਤ ਸੰਭਾਲ ਕੇ ਰਖ- ਦੀਆਂ ਹਨ । ਪੁਰਸ਼ ਵਿਚ ਸਭ ਕੁਝ ਛੱਡ ਕੇ ਕੇਵਲ ਇਕ ਨੂੰ ਆਪਣਾ ਆਪ ਅਰਪਨ ਕਰਨ ਦੀ ਸ਼ਕਤੀ ਬਹੁਤ ਘੱਟ, ਸਗੋਂ ਨਾ ਹੋਇਆਂ ਜਿਹੀ ਹੀ ਹੁੰਦੀ ਹੈ, ਉਸ ਦਾ ਪ੍ਰੇਮ ਭੀ ਇਕ ਰਸ ਤੇ ਸਦਾ ਇਕੋ ਜਿਹਾ ਨਹੀਂ ਰਹਿੰਦਾ। ਉਸ ਦੇ ਮਨ ਵਿਚ ਜਦ ਉਬਾਲ ਆਉਂਦਾ ਹੈ, ਤਾਂ ਉਹ ਆਪਣੇ ਆਪ ਨੂੰ ਸੰਭਾਲ ਕੇ ਭੀ ਨਹੀਂ ਰਖ ਸਕਦਾ। ਉਸ ਦਾ ਉਹ ਅਸੰਗਤ ਪ੍ਰੇਮ ਉਸ ਦੀ ਰਗ ਰਗ ਵਿਚੋਂ ਫੁੱਟ ਵਗਦਾ ਹੈ। ਪਰ ਉਸ ਦੇ ਪ੍ਰੇਮ ਦਾ ਇਹ ਉਬਾਲ

-੧੨੫-