ਪੰਨਾ:ਸਹੁਰਾ ਘਰ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਹੀ ਸੁਭਾਵਿਕ ਕਾਰਵਾਈ ਦੇਖੀ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ ਉਹ ਮੌਤ ਕੋਲੋਂ ਬਚ ਕੇ ਅਮਰ ਹੋਣਾ ਚਾਹੁੰਦਾ ਹੈ, ਪਰ ਉਹ ਜਾਣਦਾ ਹੈ ਕਿ ਹਰ ਇਕ ਸਰੀਰ ਧਾਰੀ ਨੇ ਮਰਨਾ ਜ਼ਰੂਰ ਹੈ, “ਜੋ ਘੜਿਆ ਸੋ ਭੱਜਸੀ।’ ਸੋ ਆਪ ਤਾਂ ਉਹ ਨਹੀਂ ਸਕਦਾ, ਪਰ ਆਪਣੇ ਲਹੂ ਤੋਂ ਬਣਿਆ ਰੂਪ-ਆਪਣਾ ਪ੍ਤੀਨਿਧ ਸੰਸਾਰ ਵਿਚ ਛੱਡ ਜਾਣਾ ਤਾਕਿ ਉਸ ਦੀ ਵੰਸ਼ ਚਲਦੀ ਰਹੇ।

ਦੂਜੀ ਗੱਲ ਇਹ ਹੈ ਕਿ ਜਦ ਬਾਲਕਾਂ ਦੇ ਨਿਰਮਲ ਜੀਵਨ ਨੂੰ, ਉਨ੍ਹਾਂ ਦੇ ਭੇਦ ਭਾਵ ਤੋਂ ਹੀਣ ਖ਼ਿਆਲਾਂ ਨੂੰ, ਉਨ੍ਹਾਂ ਦੀ ਨਿਰਦੋਸ਼ ਪ੍ਰਸੰਨਤਾ ਨੂੰ ਦੇਖਦੇ ਹਾਂ ਤਾਂ ਸੁਭਾਵਕ ਹੀ ਮਨ ਵਿਚ ਫੁਰਦਾ ਹੈ ਕਿ-ਆਹ ! ਇਨ੍ਹਾਂ ਬਾਲਾਂ ਦਾ ਜੀਵਨ ਕਿੰਨਾ ਸੁੰਦਰ, ਕਿੰਨਾ ਨਿਰਮਲ ਹੈ । ਦੁਨੀਆ ਦੀਆਂ ਤਕਲੀਫ਼ਾਂ ਤੇ ਬੁਰਾਈਆਂ ਤੋਂ ਇਹ ਦੂਰ ਹਨ, ਫੇਰ ਆਪਣੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਮੌਜੂਦਾ ਉਮਰ ਵਿਚ ਸਖਤੀ ਤੇ ਬਨਾਵਟ ਪ੍ਤੀਤ ਹੋਣ ਲਗਦੀ ਹੈ। ਮਨ ਵਿਚ ਆਉਂਦਾ ਹੈ ਕਿ ਕਿਹਾ ਚੰਗਾ ਹੋਵੇ, ਜੇ ਉਹ ਦਿਨ ਫੇਰ ਮੁੜ ਆਉਣ ! ਪਰ ਉਹ ਦਿਨ ਨਾ ਆਉਣੇ ਹਨ ਤੇ ਨਾ ਆ ਸਕਦੇ ਹਨ, ਇਸ ਲਈ ਸੰਤਾਨ ਦੇ ਰੂਪ ਵਿਚ ਉਹ ਦਿਨ ਫੇਰ ਵੇਖਣ ਦੇ ਖ਼ਿਆਲ ਕਦੇ ਸਾਫ਼ ਤੇ ਕਦੇ ਧੁੰਧਲੇ ਮਨ ਵਿਚ ਪੈਦਾ ਹੁੰਦੇ ਹਨ । ਜੀਵਨ ਦੀ ਇਹ ਅਰੰਭਕ ਯਾਦ ਹੈ, ਜੋ ਵਡੇ ਹੋਣ ਪਰ ਸੰਸਾਰ ਦੇ ਪਰਦੇ ਹੇਠ ਲੁਕ ਜਾਂਦੀ ਹੈ । ਪਰ ਉਹ ਬੱਚਿਆਂ ਨੂੰ ਵੇਖ ਕੇ ਪਰਦੇ ਨੂੰ ਹਟਾਕੇ ਫੇਰ ਬਾਹਰ ਝਾਕਣ ਲਗਦੀ ਹੈ।

ਸੋ ਸੰਤਾਨ ਪੈਦਾ ਕਰਨ ਦੀ ਇੱਛਾ ਬਚਪਨ ਨੂੰ ਮੁੜਕੇ ਮੋੜ ਲਿਆਉਣ ਦਾ ਇਕ ਯਤਨ ਹੈ । ਆਤਮਕ ਤੇ ਮਾਨਸਕ ਕਾਰਨਾਂ ਦੇ ਬਿਨਾਂ ਇਸਦੇ ਬਾਹਰਲੇ ਕਾਰਨ ਭੀ ਹਨ । ਗੱਲ