ਪੰਨਾ:ਸਹੁਰਾ ਘਰ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਆਪਣਾ ਸੁਖ ਦੁਖ ਸਮਝਣਾ ਤੇ ਉਸ ਦੀ ਰਖਿਆ, ਉਸ ਦੀ ਸੇਵਾ ਵਿਚ ਆਪਣੀ ਸਾਰੀ ਤਾਕਤ ਖਰਚ ਕਰ ਦੇਣੀ ਚਾਹੀਦੀ ਹੈ।

ਵਿਆਹ ਤੋਂ ਪਹਿਲਾਂ ਲੜਕੀ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਘਰ ਵਿਚ ਉਹ ਜਾਵੇਗੀ ਉਹ ਭਾਵੇਂ ਕਿਹਾ ਹੀ ਹੋਵੇ, ਨਾ ਸਰਗ ਹੋਵੇਗਾ ਤੇ ਨਾ ਬਿਲਕੁਲ ਨਰਕ ਹੀ । ਓਥੇ ਦੁਖ, ਈਰਖਾ, ਦੈਖ, ਤਾਨੇ, ਮੇਹਣੇ ਵੀ ਹੋਣਗੇ ਤੇ ਨਾਲ ਹੀ ਪਿਆਰ, ਭਰੋਸਾ, ਨਰਮੀ ਤੇ ਹਮਦਰਦੀ ਭੀ । ਇਨ੍ਹਾਂ ਸਭਨਾਂ ਵਿਚ ਘਾਟਾ ਵਾਧਾ ਹੋ ਸਕਦਾ ਹੈ, ਪਰ ਕਿਸੇ ਇਕ ਦਾ ਬਿਲਕੁਲ ਅਭਾਵ ਨਹੀਂ ਹੋ ਸਕਦਾ । ਉਸ ਵੇਲੇ ਆਪਣੀ ਸਹਿਨਸ਼ੀਲਤਾ, ਆਪਣੇ ਨਰਮ ਵਿਹਾਰ, ਆਪਣੀ ਸੇਵਾ ਅਤੇ ਆਪਣੀ ਮਿੱਠੀ ਬੋਲੀ ਨਾਲ ਕੁੜੱਤਣ ਦਾ ਭਾਵ ਦੂਰ ਕਰ ਕੇ, ਹਨੇਰੇ ਘਰ ਵਿਚ ਚਾਨਣਾ ਕਰਨਾ, ਅਸ਼ਾਂਤ ਤੇ ਨਾ ਸਹਾਰਨ ਵਾਲੇ ਜੀਵਾਂ ਨੂੰ ਭੀ ਪ੍ਰਮ ਤੇ ਸੇਵਾ ਨਾਲ ਜਿੱਤਣਾ ਉਸ ਦਾ ਕੰਮ ਹੈ। ਲੜਕੀ ਨੂੰ ਮਾਤਾ ਪਿਤਾ ਦੇ ਘਰ ਜਿੰਨੀ ਅਜ਼ਾਦੀ ਹੁੰਦੀ ਹੈ ਸਹੁਰੇ ਘਰ ਉੱਨਾ ਹੀ ਬੰਧਨ । ਉਥੇ ਬੜੇ ਸੀਲ, ਸੰਕੋਚ ਤੇ ਸੰਜਮ ਤੋਂ ਕੰਮ ਲੈਣਾ ਪੈਂਦਾ ਹੈ । ਉਥੇ ਉਸ ਦੀ ਜ਼ਿਮੇਵਾਰੀ ਵਧ ਜਾਂਦੀ ਹੈ, ਅਤੇ ਹਰ ਇਕ ਗੱਲ ਵਿਚ ਬੜੀ ਗੰਭੀਰਤਾ ਤੇ ਸੰਜਮ ਦੀ ਲੋੜ ਪੈਂਦੀ ਹੈ।

ਇਸ ਲਈ ਸਭ ਤੋਂ ਪਹਿਲੀ ਗੱਲ ਜਾਣਨ ਵਾਲੀ ਇਹ ਹੈ ਕਿ ਕੁਝ ਦਿਨਾਂ ਪਿਛੋਂ ਉਸ ਨੂੰ ਇਕ ਅਜਿਹਾ ਘਰ ਸੰਭਾਲਣਾ ਪਵੇਗਾ, ਜਿਸ ਨੂੰ ਉਸ ਨੇ ਪਹਿਲਾਂ ਕਦੇ ਨਹੀਂ ਵੇਖਿਆ ; ਜਿਥੋਂ ਦੇ ਆਦਮੀ ਉਸ ਲਈ ਬਿਲਕੁਲ ਓਪਰੇ ਹੋਣਗੇ । ਪਰ ਸੁਖ ਉਨਾਂ ਓਪਰਿਆਂ ਨੂੰ ਆਪਣਾ ਬਨਾਉਣ ਵਿਚ ਹੀ ਹੈ । ਉਸ ਨੂੰ ਸਾਰਾ ਪ੍ਰਵਾਰ ਆਪਣਾ ਸਮਝਣਾ ਪਵੇਗਾ ; ਉਹ ਜਾਣੇਗੀ ਕਿ ਪਤੀ ਮੇਰਾ ਸਭ ਕੁਝ ਹੈ, ਸਸ ਮੇਰੀ ਮਾਤਾ ਹੈ, ਸਹੁਰਾ ਪਿਤਾ ਹੈ, ਨਿਨਾਣ, ਦਿਉਰ,

-੧੨-