ਪੰਨਾ:ਸਹੁਰਾ ਘਰ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਨੀ

ਅਜ ਕਲ ਇਸਤ੍ਰੀਆਂ ਦੀ ਸਿਹਤ, ਉਮੰਗ, ਉਤਸ਼ਾਹ ਸਭ ਕੁਝ ੨੦ ਤੋਂ ੩੦ ਵਰ੍ਹੇ ਦੇ ਅੰਦਰ ਅੰਦਰ ਹੀ ਨਸ਼ਟ ਹੋ ਜਾਂਦਾ ਹੈ। ਜਦ ੨੦-੨੨ ਵਰੇ ਦੀਆਂ ਜਵਾਨ ਲੜਕੀਆਂ ਨੂੰ ਉਨ੍ਹਾਂ ਦੀਆਂ ਮਾਵਾਂ ਜਾਂ ਸੱਸਾਂ ਨਾਲ ਮੁਕਾਬਲਾ ਕਰਕੇ ਵੇਖਦੇ ਹਾਂ ਤਾਂ ਦਿਲ ਨੂੰ ਸੱਟ ਜਿਹੀ ਵਜਦੀ ਹੈ। ਮਾਵਾਂ ਤੇ ਸੱਸਾਂ ਤਾਂ ਚੰਗੀਆਂ ਭਲੀਆਂ ਉਮੰਗ ਉਤਸ਼ਾਹ ਵਾਲੀਆਂ ਹਨ, ਪਰ ਧੀਆਂ ਤੇ ਨੂੰਹਾਂ ਪੀਲੇ ਪੀਲੇ ਮੂੰਹ ਵਾਲੀਆਂ ਨਿਰਬਲ ਸਰੀਰ ਤੇ ਬੀਮਾਰਾਂ ਵਰਗੀਆਂ ਦਿਸਦੀਆਂ ਹਨ ।

ਅਜ ਕਲ ਸਾਫ਼ ਪੌਣ ਪਾਣੀ ਦਾ ਲਾਹਾ ਲੈਣ ਵਾਲੀਆਂ ਨੌਜਵਾਨ ਕੁੜੀਆਂ ਨੂੰ ਉਨ੍ਹਾਂ ਨਾਲ ਮਿਲਾਕੇ ਦੇਖੋ ਜਿਹੜੀਆਂ ਹੁਣ ਤਕ ਪਰਦੇ ਵਿਚ ਪਈਆਂ ਰਹੀਆਂ, ਜੋ ਛੋਟੀ ਉਮਰ ਵਿਚ ਵਿਆਹੀਆਂ ਗਈਆਂ ਤੇ ੮-੮, ੧੦-੧੦ ਧੀਆਂ ਪੁਤਰਾਂ ਦੀਆਂ ਮਾਵਾਂ ਸਨ । ਕੀ ਉੱਨਤੀ ਦਾ ਏਹੋ ਮਤਲਬ ਹੈ ? ਸੌ ਵਿਚੋਂ ੬੫ ਅਜ ਕਲ ਦੀਆਂ ਜਵਾਨ ਇਸਤ੍ਰੀਆਂ, ਇਸਤ੍ਰੀ-ਰੋਗਾਂ ਨਾਲ ਬੀਮਾਰ ਹਨ । ਚਾਹੀਦਾ ਤਾਂ ਇਹ ਸੀ ਕਿ ਸਿਹਤ ਚੰਗੀ ਰਖਣ ਦੇ ਸਾਰੇ ਸਾਮਾਨ ਪ੍ਰਾਪਤ ਕਰਨ ਵਾਲੀਆਂ ਇਸਤ੍ਰੀਆਂ ਪਹਿਲੀਆਂ ਨਾਲੋਂ ਬਹੁਤ ਮਜ਼ਬੂਤ ਤੇ ਅਰੋਗ ਹੁੰਦੀਆਂ। ਪਰ ਗਲ ਇਸ ਦੇ ਉਲਟ ਹੀ ਹੈ । ਇਸੇ ਕਰਕੇ ਕੌਮ ਦੀਆਂ ਸਾਰੀਆਂ ਆਸਾਂ ਨਿਕੰਮੀਆਂ ਹੋ ਰਹੀਆਂ ਹਨ । ਪਰਾਚੀਨ ਸਮੇਂ ਦੀਆਂ ਇਸਤ੍ਰੀਆਂ

-੧੩੧-