ਪੰਨਾ:ਸਹੁਰਾ ਘਰ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਣੀ ਦੇ ਭਰੇ ਹੋਏ ਦੋ ਦੋ ਘੜੇ ਚੁਕੇ ਤੁਰ ਸਕਦੀਆਂ ਸਨ, ਪਰ ਅਜ ਕਲ ਦੀਆਂ ਕੋਲੋਂ ਇਕ ਹੈਂਡ ਬੈਗ ਚੁਕਣਾ ਔਖਾ ਹੋ ਗਿਆ ਹੈ, ਬੱਚੇ ਤਾਂ ਭਲਾ ਉਨ੍ਹਾਂ ਕੀ ਚੁਕਣੇ ਹੋ? ਸੋ ਪ੍ਰਾਚੀਨ ਮਾਵਾਂ, ਧੀਆਂ ਤੇ ਭੈਣਾਂ ਮਰਦੇ ਦਮ ਤਕ ਜਵਾਨ ਰਹਿੰਦੀਆਂ ਸਨ, ਪਰ ਅਜ ਉਨ੍ਹਾਂ ਦੀ ਸੰਤਾਨ ਦੀ ਇਹ ਦਸ਼ਾ ਹੈ । ਦੇਸ਼ ਦੀਆਂ ਇਸ- ਤੀਆਂ ਉਤੇ ਹੀ ਦੇਸ਼ ਦਾ ਆਉਣ ਵਾਲਾ ਸਮਾਂ ਖੜਾ ਹੈ, ਕਿਉਂਕਿ ਇਨ੍ਹਾਂ ਨੇ ਹੀ ਉਹ ਬਚੇ ਪੈਦਾ ਕਰਨੇ ਹਨ ਜਿਹੜੇ ਦੇਸ਼ ਨੂੰ ਆਜ਼ਾਦ ਕਰਾਨਗੇ ਤੇ ਸੰਸਾਰ ਨੂੰ ਸ਼ਾਂਤੀ ਰਖਣ ਦਾ ਸੰਦੇਸਾ ਸੁਣਾਉਣਗੇ।

ਇਸ ਲਈ, ਆਪਣੀ ਸਿਹਤ ਦਾ ਸਦਾ ਧਿਆਨ ਰਖੋ। ਇਸਤ੍ਰੀਆਂ ਦਾ ਆਪਣੀ ਸਿਹਤ ਵਲੋਂ ਉਦਾਸ ਰਹਿਣਾ, ਉਸਦੀ ਪ੍ਰਵਾਹ ਨਾ ਕਰਨੀ ਸਿਰਫ਼ ਅਯੋਗ ਹੀ ਨਹੀਂ ਇਕ ਕੌਮੀ ਜੁਰਮ ਭੀ ਹ। ਹਰ ਇਕ ਇਸਤ੍ਰੀ ਨੂੰ ਆਸਾਂ, ਭਰੋਸਾ ਤੇ ਹਿੰਮਤ ਰਖਣੀ ਚਾਹੀਦੀ ਹੈ ਕਿ ਮੈਂ ਸੱਠਾਂ ਵਰ੍ਹਿਆਂ ਤੀਕ ਜਵਾਨ ਬਣੀ ਰਹਾਂਗੀ | ਐਨੀ ਬੀਸੈਂਟ ਨਾਮੇ ਅੰਗ੍ਰੇਜ਼ ਇਸਤ੍ਰੀ ਜਿਹੜੀ ਦੇਸ ਦੇ ਲੀਡਰਾਂ ਵਿਚ ਗਿਣੀ ਜਾਂਦੀ ਸੀ ਉਹ ਆਪਣੇ ਆਪ ਨੂੰ ਚੁਰਾਸੀ ਵਰ੍ਹੇ ਦੀ ਜਵਾਨ' ਆਖਦੀ ਸੀ । ਉਸ ਦਾ ਉਤਸ਼ਾਹ, ਉਸਦੀ ਮਿਹਨਤ ਅਤੇ ਕਦੇ ਨਾ ਥੱਕਣ ਵਾਲੀ ਤਾਕਤ ਦੇਖ ਕੇ ਜਵਾਨਾਂ ਨੂੰ ਭੀ ਸ਼ਰਮ ਆਉਂਦੀ ਸੀ ।

ਬਹੁਤ ਸਾਰੇ ਲੋਕ ਜਵਾਨੀ ਕਾਇਮ ਰੱਖਣ ਵਾਲੀਆਂ ਗੱਲਾਂ ਕਰਨ ਵਿਚ ਹੀ ਸ਼ਰਮਾਉਂਦੇ ਹਨ, ਇਹ ਇਸ ਲਈ ਕਿ ਉਹ ਜਵਾਨੀ ਨੂੰ ਸਿਰਫ਼ ਭੋਗ ਵਿਲਾਸ ਦਾ ਸਾਧਨ ਸਮਝਦੇ ਹਨ । ਉਹ ਇਹ ਭੁਲ ਜਾਂਦੇ ਹਨ ਕਿ ਜਵਾਨੀ ਵਿਚ ਹੀ ਹਰ ਇਕ ਕੰਮ ਕਰਨ ਦਾ ਜੋਸ਼ ਹੁੰਦਾ ਹੈ। ਜਵਾਨੀ ਵਿਚ ਉੱਚਾ ਉੱਠਣ ਤੇ ' ਚੰਗੇ ਤੋਂ ਚੰਗਾ ਕੰਮ ਕਰਨ ਦੀ ਲਗਨ ਹੁੰਦੀ ਹੈ । ਜਵਾਨੀ ਵਿਚ ਉੱਤਮ ਭਾਵਾਂ ਨੂੰ ਪੈਦਾ ਕਰਨ ਦਾ ਜੋਸ਼ ਹੁੰਦਾ ਹੈ। ਜਵਾਨੀ ਵਿਚ

-੧੩੨-