ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ਰਜ਼ ਪਾਲਣ ਦੀ ਸ਼ਕਤੀ ਹੁੰਦੀ ਹੈ। ਆਤਮ ਸੰਜਮ ਭੀ ਜਵਾਨੀ ਵਿਚ ਹੁੰਦਾ ਹੈ। ਇਸ ਲਈ ਜਵਾਨੀ ਕੋਈ ਬੁਰੀ ਚੀਜ਼ ਨਹੀਂ | ਬੁਢੇਪੇ ਵਿਚ ਕਮਜ਼ੋਰੀ ਹੈ, ਬੁਢੇਪੇ ਵਿਚ ਨਿਰਾਸਤਾ ਹੈ । ਸੋ ਸਦਾ ਜਵਾਨ ਬਣਨ ਦੀ ਇੱਛਾ ਰਖਣੀ ਕੋਈ ਭੈੜੀ ਗੱਲ ਨਹੀਂ, ਹਾਂ ਉਹ ਜਵਾਨੀ ਵਿਸ਼ੇ ਵਿਕਾਰਾਂ ਲਈ ਨਾ ਬਣਾਈ ਜਾਵੇ।

ਦੂਜੀ ਗੱਲ ਇਹ ਹੈ ਕਿ ਪਤੀ ਪਤਨੀ ਦੇ ਪ੍ਰੇਮ ਵਿਚ, ਦਿਲ ਨਾਲ ਦਿਲ ਮਿਲ ਜਾਣ ਪਰ ਭੀ ਕੁਝ ਨਾ ਕੁਝ ਸਰੀਰਕ ਖਿੱਚ ਹੁੰਦੀ ਹੀ ਹੈ। ਸੋ ਜੇ ਕਿਸੇ ਪਤੀ ਪਤਨੀ ਨੂੰ ਆਪਣਾ ਪ੍ਰੇਮ ਸਦਾ ਇਕ- ਰਸ ਰਖਣ ਦੀ ਚਾਹ ਹੋਵੇ ਤਾਂ ਆਪਣੀ ਅਰੋਗਤਾ ਤੇ ਸਿਹਤ ਠੀਕ ਰੱਖਣ ਵਲ ਸਦਾ ਧਿਆਨ ਦੇਣਾ ਚਾਹੀਦਾ ਹੈ, ਜੇ ਦੋਹਾਂ ਵਿਚੋਂ ਕੋਈ ਬੀਮਾਰ ਪੈ ਜਾਂਦਾ ਹੈ ਤਾਂ ਘਰ ਦੇ ਕੰਮ ਕਾਰ ਭੀ ਰੁਕ ਜਾਂਦੇ ਹਨ ਅਰ ਹੋਰ ਭੀ ਕਈ ਉਦਾਸ ਹੋ ਜਾਂਦੇ ਹਨ।

ਆਪਣੀ ਸਿਹਤ ਨੂੰ ਅਜਿਹਾ ਸੰਭਾਲ ਕੇ ਰਖੋ ਕਿ ਤੁਸੀਂ ੪੦-੫੦ ਵਰ੍ਹੇ ਦੀ ਉਮਰ ਵਾਲੀਆਂ ਹੋ ਜਾਣ ਪਰ ਭੀ ਪ੍ਰਦੇਸੀ ਇਸਤ੍ਰੀਆਂ ਵਾਕਰ ੨੦-੨੫ ਵਰ੍ਹੇ ਦੀਆਂ ਪਈਆਂ ਦਿੱਸੇ। ਇਹ ਗੱਲ ਤੁਹਾਨੂੰ ਅਨੋਖੀ ਜੇਹੀ ਮਾਲੂਮ ਹੋਵੇਗੀ, ਪਰ ਇਹ ਕੋਈ ਅਸੰ-ਭਵ ਨਹੀਂ । ਸਿਹਤ ਤੇ ਜਵਾਨੀ ਨੂੰ ਕਾਇਮ ਰਖਣ ਲਈ ਹੇਠ ਲਿਖੇ ਉਪਾ ਬਹੁਤ ਸੁਖਾਲੇ ਹਨ:-

੧-ਕੁਆਰੀ ਉਮਰ ਵਿਚ ਆਪਣੇ ਮਾਤਾ ਪਿਤਾ ਭੈਣ ਭਰਾ ਨਾਲ ਅਤੇ ਵਿਆਹ ਹੋ ਜਾਣ ਤੇ ਆਪਣੇ ਪਤੀ, ਸਸ ਸਹੁਰੇ, ਦੇਵਰ ਤੇ ਦਿਰਾਣੀ, ਜੇਠ ਤੇ ਜਿਠਾਣੀ ਤਥਾ ਨਿਨਾਣਾਂ ਆਦਿ ਨਾਲ ਪ੍ਰੇਮ ਕਰੋ । ਪ੍ਰੇਮ ਦਾ ਭਾਵ ਇਹ ਹੈ ਕਿ ਤੁਹਾਡਾ ਮਨ ਸਦਾ ਉਨ੍ਹਾਂ ਸਾਰਿਆਂ ਦੀ ਭਲਾਈ ਤੇ ਸੁਖ ਚਾਹੁੰਦਾ ਰਹੇ: ਅਜੇਹੇ ਪ੍ਰੇਮ ਨਾਲੋਂ ਵਧ ਤੁਹਾਡੀ ਸਿਹਤ ਨੂੰ ਕਾਇਮ ਰਖਣ ਵਾਲੀ ਹੋਰ ਕੋਈ ਚੀਜ਼ ਨਹੀਂ । ਪ੍ਰੇਮ ਹੀ ਜੀਵਨ ਦਾ ਅੰਮ੍ਰਤ ਹੈ, ਪ੍ਰੇਮ ਹੀ ਜੀਵਨ ਦਾ ਰਸ ਹੈ । ਜਿਸ ਦੇ

-੧੩੩-