ਪੰਨਾ:ਸਹੁਰਾ ਘਰ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਵਿਚ ਪ੍ਰੇਮ ਹੈ ਉਸ ਨੂੰ ਸੰਸਾਰ ਦੀ ਕੋਈ ਬਿਪਤਾ ਦੁਖੀ ਨਹੀ ਕਰ ਸਕਦੀ। ਉਸ ਦਾ ਦਿਲ ਸਦਾ ਉਮੰਗਾਂ ਤੇ ਆਸਾਂ ਨਾਲ ਭਰ ਪੂਰ ਰਹਿੰਦਾ ਹੈ।

੨-ਕੋਈ ਦੁਖ ਆ ਬਣੇ ਤਾਂ ਉਸ ਨੂੰ ਦਬਾਓ, ਆਪਣੇ ਆਪ ਨੂੰ ਸੁਖੀ ਪ੍ਰਤੀਤ ਕਰੋ। ਕੋਈ ਕੜਾ ਬੋਲੇ ਉਸ ਨੂੰ ਹਾਸੇ ਵਿਚ ਉਡਾ ਦਿਓ। ਸਭਨਾਂ ਨਾਲ ਮਿੱਠਾ ਬੋਲੋ, ਜਿਸ ਨਾਲ ਸੁਣਨ ਵਾਲਾ ਉਤਸ਼ਾਹ ਨਾਲ ਭਰ ਜਾਵੇ। ਸਦਾ ਅਨੰਦ ਪ੍ਰਸੰਨ ਰਹੋ।

੩-ਸਦਾ ਸੰਜਮ ਨਾਲ ਰਹੋ, ਸੰਜਮ ਦਾ ਇਹ ਭਾਵ ਹੈ ਕਿ ਹੌਲੀ ਤੇ ਛੇਤੀ ਹਜ਼ਮ ਹੋਣ ਵਾਲੀ ਖੁਰਾਓ ਖਾਓ। ਉਠਣਾ ਬੈਠਣਾ, ਲੇਟਣਾ ਸੌਣਾ, ਖਾਣਾ ਪੀਣਾ, ਨਹਾਉਣਾ ਧੋਣਾ, ਪੜ੍ਹਣਾ ਲਿਖਣਾ, ਚਰਖਾ ਕੱਤਣਾ, ਕਸਰਤ ਕਰਨੀ ਸਾਰੇ ਕੰਮ ਨਿਯਮਾਂ ਅਨੁਸਾਰ ਵਕਤ ਸਿਰ ਕਰੋ। ਵਿਸ਼ੇ-ਵਾਸ਼ਨਾਂ ਭਰੀ ਸ਼ੁਕੀਨੀ ਤੇ ਗੱਲਾਂ (ਗੰਦੇ ਕਿੱਸੇ ਕਹਾਣੀਆਂ) ਤੇ ਭੋਗ-ਵਿਲਾਸ ਤੋਂ ਬਚੋ।

੪-ਕਦੇ ਵਿਹਲੇ ਨਾ ਬੈਠੋ, ਕਿਸੇ ਨਾ ਕਿਸੇ ਕੰਮ ਵਿਚ ਆਪਣੇ ਆਪ ਨੂੰ ਲਾਈ ਰੱਖੋ। ਆਪਣੇ ਹੱਥ ਪੈਰ ਹਿਲਾਉਂਦੇ ਰਹੋ, ਸੁਸਤ ਹੋ ਕੇ ਕਦੇ ਨਾ ਬੈਠੋ ।

ਪ-ਸਦਾ ਚੰਗੇ ਭੈਣ ਭਰਾਵਾਂ ਕੋਲ ਬੈਠੋ, ਦਿਲ ਲੁਭਾਣ ਵਾਲੀਆਂ ਗੱਲਾਂ ਕਰਨ ਵਾਲੀਆਂ ਜਿਹੜੀਆਂ ਇਸਤ੍ਰੀਆਂ ਹੋਣ (ਯਾ ਪੁਰਸ਼ ਹੋਣ) ਉਨ੍ਹਾਂ ਪਾਸ ਭੁਲ ਕੇ ਵੀ ਨਾ ਜਾਓ। ਆਪਣੇ ਮਨ ਨੂੰ ਸਦਾ ਬੁਰੇ ਖ਼ਿਆਲਾਂ ਤੋਂ ਬਚਾਓ। ਸਦਾ ਚੰਗੀਆਂ ਗੱਲਾਂ ਵਲ ਧਿਆਨ ਰਖੋ, ਸਿਰਫ਼ ਮਨ ਪਰਚਾਣ ਲਈ ਭੀ ਕੋਈ ਭੈ ਪੁਸਤਕ ਨਾ ਪੜ੍ਹੋ। ਜਿਸ ਪੁਸਤਕ ਤੋਂ ਤੁਹਾਨੂੰ ਕੁਝ ਲਾਭ ਪਹੁੰਚੇ, ਕੁਝ ਸਿ ਖਆ ਮਿਲੇ, ਅਜੇਹੀ ਪੁਸਤਕ ਪੜ੍ਹੋ। ਉਸ ਵਿਚ ਜਿਹੜੀ ਗੱਲ ਚੰਗੀ ਹੋਵੇ ਉਸ ਨੂੰ ਆਪਣੇ ਮਨ ਵਿਚ ਗੰਢ ਬਨ੍ਹ ਕੇ ਰਖੋ ।

੬-ਚਿੰਤਾ ਕਦੇ ਨਾ ਕਰੋ, ‘ਚਿੰਤਾ ਚਿਖਾ ਬਰਾਬਰੀ’ ਹਰ ਇਕ