ਪੰਨਾ:ਸਹੁਰਾ ਘਰ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਨੂੰ ਭੁੱਖ ਚੰਗੀ ਤਰ੍ਹਾਂ ਲੱਗਦੀ ਹੈ, ਉਸ ਨੂੰ ਕੋਈ ਬੀਮਾਰੀ ਤੰਗ ਨਹੀਂ ਕਰ ਸਕਦੀ।

ਪੇਟ ਦੀ ਖਰਾਬੀ ਨਾਲ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ, ਸਿਰ ਦਰਦ ਹੋ ਜਾਂਦੀ ਹੈ, ਦੰਦਾਂ ਵਿਚ ਬੋ, ਤੇ ਪੇਟ ਵਿਚ ਕੀੜੇ ਪੈ ਜਾਂਦੇ ਹਨ। ਚਿਹਰਾ ਕੁਮਲਾ ਜਾਂਦਾ ਹੈ, ਜ਼ੁਕਾਮ ਲਗ ਜਾਂਦਾ ਹੈ, ਪੇਟ ਵਿਚ ਜਲਨ ਤੇ ਪੀੜ ਬਣੀ ਰਹਿੰਦੀ ਹੈ। ਬਵਾਸੀਰ, ਪ੍ਰਦਰ (ਚਿੱਟਾ ਪੀਲਾ ਪਾਣੀ ਆਦਿ ਦਾ ਆਉਣਾ), ਕਮਰ ਦਰਦ, ਬਹੁਤਾ ਪਿਸ਼ਾਬ ਅਤੇ ਚੜ੍ਹਾਂ ਦਾ ਆਉਣਾ ਆਦਿ ਕਈ ਖਰਾਬੀਆਂ ਹੋ ਜਾਂਦੀਆਂ ਹਨ। ਨੀਂਦ ਨਹੀਂ ਆਉਂਦੀ, ਰੋਟੀ ਬੇਸ੍ਵਾਦ ਮਲੂਮ ਹੁੰਦੀ ਹੈ, ਇਸ ਲਈ ਪੇਟ ਨੂੰ ਸਦਾ ਸਾਫ਼ ਰੱਖੋ। ਜੇ ਜ਼ਰਾ ਭੀ ਖਰਾਬੀ ਦਿੱਸੇ ਤਾਂ ਰੋਟੀ ਖਾਣ ਦੇ ਪਿਛੋਂ ਹਾਜ਼ਮੇ ਦਾ ਚੂਰਨ, ਜਾਂ ਕੋਈ ਹਾਜ਼ਮੇ ਵਾਲੀ ਚੰਗੀ ਗੋਲੀ ਖਾ ਲੈਣੀ ਚਾਹੀਦੀ ਹੈ। ਰੋਟੀ ਖਾ ਕੇ ਥੋੜੀ ਦੂਰ ਤਕ ਫਿਰਨਾ ਤੁਰਨਾ (ਟਹਿਲਣਾ) ਭੀ ਬਹੁਤ ਚੰਗਾ ਹੈ।

੧੧–ਸੌਣ ਵੇਲੇ ਮੂੰਹ ਨੰਗਾ ਕਰ ਕੇ ਸਵੋਂ। ਜੇਕਰ ਸਿਆਲ ਹੋਵੇ ਤਾਂ ਘੱਟ ਤੋਂ ਘੱਟ ਇਕ ਬਾਰੀ ਜਾਂ ਰੌਸ਼ਨਦਾਨ ਰਾਤ ਨੂੰ ਜ਼ਰੂਰ ਖੁਲਾ ਰਖੋ। ਬਲਦੀ ਹੋਈ ਮਿੱਟੀ ਦੇ ਤੇਲ ਦੀ ਲੈਂਪ ਤੇ ਅੱਗ ਸੌਣ ਵਾਲੇ ਕਮਰੇ ਵਿਚ ਕਦੇ ਨਾ ਰਖੋ, ਨਹੀਂ ਤਾਂ ਜ਼ਹਿਰੀਲੀ ਗੈਸ ਨੱਕ ਦੇ ਰਾਹ ਅੰਦਰ ਜਾ ਕੇ ਫੇਫੜਿਆਂ ਨੂੰ ਕਮਜ਼ੋਰ ਕਰੇਗੀ।

ਬਹੁਤ ਘੁੱਟ ਕੇ ਕੇਸ ਬੰਨ੍ਹੇ ਹੋਏ ਵੀ ਕਮਜ਼ੋਰ ਹੋ ਜਾਂਦੇ ਹਨ | ਰਾਤ ਨੂੰ ਭਾਵੇਂ ਖੁਲ੍ਹੇ ਛੱਡ ਦੇਵੋ। ਕੇਸਾਂ ਨੂੰ ਕੋਈ ਚੰਗਾ ਤੇਲ ਲਾਉਣਾ ਚੰਗਾ ਰਹਿੰਦਾ ਹੈ। ਬਜ਼ਾਰਾਂ ਵਿਚ ਅਜ ਕਲ ਰੰਗਦਾਰ (ਮਿੱਟੀ ਦਾ) ਤੇਲ ਬਹੁਤ ਵਿਕਦਾ ਹੈ । ਅਜੇਹੇ ਤੇਲਾਂ ਤੋਂ ਬਚੋ। ਅਜੇਹੇ ਤੇਲ ਸਿਰ ਦਰਦ ਤੇ ਕੇਸਾਂ ਦਾ ਬਹੁਤ ਛੇਤੀ ਚਿੱਟੇ ਹੋ ਜਾਣਾ ਆਦਿ ਕਈ ਬੀਮਾਰੀਆਂ ਪੈਦਾ ਕਰ ਦੇਂਦੇ ਹਨ। ਸਾਫ਼ ਸਰੋਂ ਦਾ ਕੱਚਾ ਤੇਲ ਜਾਂ ਤਿਲੀ ਦਾ ਤੇਲ ਕੇਸਾਂ ਨੂੰ ਲਾਉਣਾ ਬਹੁਤ ਚੰਗਾ ਹੈ। ਜੇ ਕੋਈ ਚੰਗਾ

-੧੩੬-