ਪੰਨਾ:ਸਹੁਰਾ ਘਰ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਿਆਂ ਨੂੰ ਉਸ ਵਿਚ ਸਾਲਸ ਨਾ ਬਣਾਓ, ਨਹੀਂ ਤਾਂ ਉਹ ਤੁਹਾ ਡੀਆਂ ਹੀ ਕਮਜ਼ੋਰੀਆਂ ਤੋਂ ਲਾਭ ਉਠਾਕੇ ਤੁਹਾਨੂੰ ਹੀ ਹੇਠਾਂ ਗਿਰਾਣ ਦੀ ਕੋਸ਼ਸ਼ ਕਰਨਗੇ। ਇਹ ਨਾ ਸਮਝੋ ਕਿ ਖਿਮਾਂ ਮੰਗਣ ਵਿਚ ਤੁਹਾਡੀ ਕਮਜ਼ੋਰੀ ਜਾਂ ਹੇਠਾਂ ਹੈ, ਨਹੀਂ ਸਗੋਂ ਉਸ ਨਾਲ ਤੁਹਾਡੇ ਅੰਦਰ ਪਵਿਤਾ ਆਵੇਗੀ ਤੇ ਚੰਗੇ ਖਿਆਲ ਵਧਣਗੇ।

ਇਕ ਲੜਕੀ ਇਕ ਮਾਮੂਲੀ ਗ੍ਰਿਹਸਥੀ ਦੇ ਘਰ ਵਡੀਆਂ ਤਕਲੀਫ਼ਾਂ ਵਿਚ ਪੈਦਾ ਹੋਈ, ਉਨ੍ਹਾਂ ਤਕਲੀਫ਼ਾਂ ਵਿਚ ਹੀ ਜੋ ਲਾਡ ਪਿਆਰ ਮਿਲ ਸਕਿਆ ਉਸ ਵਿਚ ਪਤੀ ਤੇ ਜੋ ਕੁਝ ਸਿਖਾਇਆ ਗਿਆ ਸਿਖੀ। ਛੋਟੀ ਉਮਰੇ ਹੀ ਵਿਆਹ ਹੋ ਗਿਆ। ਘਰ ਦਾ ਬੋਝ ਸਿਰ ਉਪਰ ਆਣ ਪਿਆ। ਰਾਤ ਦਿਨ ਦੇ ਚਿੰਤਾ ਫ਼ਿਕਰਾਂ ਤੋ ਦੁਖਾਂ ਵਿਚ ਤੇ ਸਭਨਾਂ ਨੂੰ ਖੁਸ਼ ਰਖਣ ਦੀ ਆਸ਼ਾ ਵਿਚ ਉਸ ਦਾ ਸਰੀਰ ਘੁਲਣ ਲਗਾ। ਕਦੇ ਉਹ ਗੁਸੇ ਹੈ, ਉਸ ਨੂੰ ਮਨਾਉਣਾ ਹੈ, ਕਦੀ ਸਹੁਰਾ ਬੀਮਾਰ ਹੈ, ਉਸ ਨੂੰ ਦਵਾਈ ਦੇਣੀ ਹੈ। ਕਦੇ ਪਤੀ ਦੀ ਤਬੀਅਤ ਠੀਕ ਨਹੀਂ, ਸਿਰ ਦਰਦ ਹੈ, ਸਿਰ ਘੁਟਣਾ ਹੈ, ਏਧਰੋਂ ਵਿਹਲੀ ਹੋਈ ਕਿ ਝਾੜੂ ਦੇਣਾ ਹੈ, ਘਰ ਸਾਫ਼ ਕਰਨਾ ਹੈ, ਭਾਂਡੇ ਮਾਂਜਣੇ ਹਨ, ਉਹ ਕਰ ਕੇ ਹਟੀ, ਨ੍ਹਾਤੀ ਧੋਤੀ ਤੇ ਚੁਲੇ ਵਿਚ ਅੱਗ ਬਾਲ, ਆਟਾ ਗੁੰਨਣ ਲੱਗੀ, ਭਾਜੀ ਤਿਆਰ ਹੋ ਗਈ ਤੇ ਰੋਟੀਆਂ ਪਕਾਣ ਲੱਗੀ, ਅਜੇ ਅੱਧਾ ਹੀ ਆਟਾ ਪਕਾਇਆ ਸੀ ਕਿ ਦੋ ਪਰਾਹੁਣੇ ਆ ਗਏ। ਵਿਚਾਰੀ ਸੋਚਦੀ ਤਾਂ ਇਹ ਪਈ ਸੀ ਕਿ ਛੇਤੀ ਨਾਲ ਰੋਟੀ ਪਕਾ ਕੇ ਹਟ ਜਾਵਾਂਗੀ ਤੇ ਪਤੀ ਦੀ ਖ਼ਬਰ ਲਵਾਂਗੀ, ਸੇਵਾ ਕਰਾਂਗੀ, ਪਰ ਹੁਣ ਪਰਾਹੁਣੇ ਆ ਗਏ। ਰਾਤੀ ਵੀ ਚਿਰਾਕੀ ਸੁੱਤੀ, ਜਿਸ ਕਰ ਕੇ ਅੱਖਾਂ ਵਿਚ ਸੜਨ ਹੈ ਤੇ ਸਿਰ ਭੀ, ਭਾਰੀ ਹੈ। -93t-