ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਠ ਆਦਿ ਮੇਰੇ ਭੈਣ ਭਰਾ ਹਨ। ਇਸ ਵਰਤੋਂ ਨਾਲ ਹੀ ਉਹ ਇਨ੍ਹਾਂ ਦਾ ਪਿਆਰ ਤੇ ਸਤਿਕਾਰ ਪ੍ਰਾਪਤ ਕਰ ਸਕੇਗੀ।

ਕਈ ਵਿਆਹ ਨੂੰ ਸੁਖਾਂ ਦਾ ਘਰ ਸਮਝਦੇ ਹਨ। ਇਹ ਇਕ ਭੱਲ ਹੁੰਦੀ ਹੈ। ਵਿਆਹ ਕੋਈ ਖੇਡ ਨਹੀਂ। ਵਿਆਹ ਹੋ ਜਾਣ ਪਰ ਆਜ਼ਾਦੀ ਘਟਦੀ ਤੇ ਜ਼ਿਮੇਵਾਰੀਆਂ ਤੇ ਫ਼ਿਕਰ ਵਧਦੇ ਹਨ। ਇਸ ਲਈ ਲੜਕੀ ਨੂੰ ਆਪਣੇ ਮਨ ਵਿਚ ਕਦੇ ਵੀ ਵੱਡੀਆਂ ਵੱਡੀਆਂ ਆਸਾਂ ਨਹੀਂ ਰਖਣੀਆਂ ਚਾਹੀਦੀਆਂ, ਸਗੋਂ ਸਦਾ ਇਹ ਯਾਦ ਰਖਣਾ ਚਾਹੀਦਾ ਹੈ ਕਿ ਆਉਣ ਵਾਲੇ ਜੀਵਨ ਵਿਚ ਸੁਖ ਨਾਲੋਂ ਦੁਖ ਵਧੇਰੇ ਹਨ ਤੇ ਸੁਖ ਦੀ ਥਾਂ ਤਿਆਗ ਤੇ ਸੇਵਾ ਕਰਨ ਦੀ ਲੋੜ ਪਵੇਗੀ।


ਵਿਆਹ

"ਦੋ ਦਿਲਾਂ ਦੇ ਸੱਚੇ ਮੇਲ ਦਾ ਨਾਮ ਵਿਆਹ ਹੈ, ਜਿਸ ਤੋਂ ਇਕ ਦੂਜੇ ਲਈ ਤਿਆਗ ਕਰਨ ਦੀ ਸਿਖਯਾ ਮਿਲਦੀ ਹੈ।"

ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਵਿਆਹ ਦੀ ਲੋੜ ਕੀ ਹੈ? ਇਹ ਸੱਚ ਹੈ ਕਿ ਸੰਸਾਰ ਵਿਚ ਆਪਣੇ ਸਰੀਰ ਤੇ ਮਨ: ਨੂੰ ਸਭ ਤਰ੍ਹਾਂ ਨਾਲ ਪਵਿਤ੍ਰ ਤੇ ਸ਼ੁਧ ਰਖ ਕੇ ਆਪਣੇ ਜੀਵਨ ਨੂੰ ਸੱਚੀ ਵਿਦਿਆ ਦੀ ਪ੍ਰਾਪਤੀ ਵਿਚ ਲਾ ਦੇਣਾ ਅਤੇ ਉਸ ਦੀ ਸਹਾਇਤਾ

-੧੩-