ਪੰਨਾ:ਸਹੁਰਾ ਘਰ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਵਿਚ ਪਤੀ ਦੇ ਬੀਮਾਰ ਹੋਣ ਕਰ ਕੇ ਦਿਲ ਭੀ ਦੁਖੀ ਹੈ, ਓਧਰ ਪਰਾਹੁਣਿਆਂ ਨੇ ਭੀ ਛੇਤੀ ਖਾ ਪੀ ਕੇ ਕਿਸੇ ਨੂੰ ਮਿਲਣ ਜਾਣਾ ਹੈ। ਸੋ ਉਨਾਂ ਨੂੰ ਖੁਆ ਪਿਲਾ ਕੇ ਭਾਂਡੇ ਮਾਂਜਣ ਲੱਗ ਪਈ। ਭਾਂਡੇ ਮਾਂਜ ਕੇ ਹਟੀ ਤਾਂ ਮੈਲੇ ਧੋਣ ਵਾਲੇ ਕਪੜਿਆਂ ਉਤੇ ਨਜ਼ਰ ਜਾ ਪਈ, ਜਿਨ੍ਹਾਂ ਦਾ ਕਈ ਦਿਨਾਂ ਤੋਂ ਢੇਰ ਲਗਾ ਹੋਇਆ ਸੀ ਉਨ੍ਹਾਂ ਨੂੰ ਧੋਣ ਬੈਠ ਗਈ। ਧੋਂਦਿਆਂ ਧੋਂਦਿਆਂ ਬਾਹਾਂ ਵਿਚ ਪੀੜ ਹੋਣ ਲਗੀ, ਪਰ ਕਿਸੇ ਤਰ੍ਹਾਂ ਨਾਲ ਉਹ ਕੰਮ ਭੀ ਪੂਰਾ ਕੀਤਾ ।

ਫੇਰ ਵੇਖਿਆ ਕੁੜਤਾ ਫਟ ਗਿਆ ਹੈ, ਸੋਚਿਆ ਜੇਕਰ ਹੁਣੇ ਨਹੀਂ ਸੀਵਾਂਗੀ, ਤਾਂ ਹੋਰ ਫਟ ਜਾਵੇਗਾ। ਸੁ ਝਟ ਉਸ ਨੂੰ ਸੀਵਣ ਬੈਠ ਗਈ, ਫੇਰ ਪਤੀ ਦੀ ਖਬਰ ਜਾ ਕੇ ਲਈ। ਉਸ ਨਾਲ ਦੋ ਤਿੰਨ ਮਿੱਠੀਆਂ ਗੱਲਾਂ ਕਰ ਕੇ ਤੇ ਉਸ ਨੂੰ ਹੌਂਸਲਾ ਦੇ ਕੇ ਸੇਵਾ ਕਰਨ ਲਗ ਪਈ, ਇਤਨੇ ਨੂੰ ਸ਼ਾਮਾਂ ਪੈ ਗਈਆਂ । | ਫੇਰ ਰੋਟੀ ਕਰਨੀ ਹੈ ਭਾਜੀ ਚੀਰਨੀ ਹੈ, ਚਾੜ੍ਹਨੀ ਹੈ । ਭਾਜੀ ਬਣਾਈ, ਰੋਟੀਆਂ ਪਕਾਈਆਂ ਤੇ ਸਭਨਾਂ ਨੂੰ ਖੁਆਈਆਂ ਕਿ ਰਾਤ ਪੈ ਗਈ। ਇਕ ਮਿੰਟ ਭੀ ਉਸ ਨੂੰ ਵਿਹਲ ਨਹੀਂ ਤੇ ਨਾ ਆਰਾਮ ਕਰਨ ਦਾ ਸਮਾ ਹੈ।

ਜਦੋਂ ਬੱਚਾ ਹੋ ਪਿਆ, ਤਾਂ ਫੇਰ ਹੋਰ ਜ਼ਿਮੇਵਾਰੀ ਸਿਰ ਤੇ ਆਣ ਪਈ। ਉਸ ਨੂੰ ਪਾਲਣ, ਪੋਸਣ ਵਿਚ ਰਾਤ ਦੀ ਨੀਂਦ ਭੀ ਹਰਾਮ ਹੋ ਗਈ । ਉਸ ਨੂੰ ਨਹਾਉਣਾ, ਧੁਲਾਉਣਾ, ਖੁਆਣਾ, ਪਿਆਣਾ, ਕਪੜੇ ਸਾਫ ਕਰਨੇ, ਖੇਡਣਾ, ਖਿਡਾਉਣਾ, ਬਸ ਜ਼ਰਾ ਵਿਹਲ ਨਹੀਂ ਮਿਲਦੀ, ਕੰਮ ਵਧਦੇ ਹੀ ਗਏ । ਉਸ ਦਾ ਕੰਚਨ ਰਗਾ ਸਰੀਰ, ਚੇਹਰੇ ਦੀ ਸੋਭਾ, ਮਨ ਦੀਆਂ ਵਡੀਆਂ ਵਡੀਆਂ ਉਮੰਗਾਂ ਤੇ ਹੌਸਲੇ ਇਕ ਇਕ ਕਰਕੇ ਸਾਰੇ ਲੀਨ ਹੋ ਗਏ।

ਪਰ ਬਦਲੇ : ਵਿਚ ਉਸ ਨੂੰ ਕੀ ਲੱਭਾ ? ਉਸ ਦੇ ਤਿਆਗ ਈ ਕਿਸੇ ਦੇ ਕੰਨ ਵਿਚ ਖਬਰ ਭੀ ਨਾ ਹੋਈ । ਉਸ ਦੀਆਂ ਸਾਰੀ

-੧੩੯-