ਪੰਨਾ:ਸਹੁਰਾ ਘਰ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਚੁਪ ਚਾਪ ਅਨੇਕਾਂ ਨਿਰਾਸਤਾਂ ਦੇਖੀਆਂ ਤੇ ਤਕਲੀਫਾਂ ਨੂੰ ਅਜੇਹੀ ਹਿੰਮਤ ਨਾਲ ਸਹਾਰਿਆ ਕਿ ਕਿਸੇ ਦੇ ਕੰਨ ਤਕ ਖਬਰ ਭੀ ਨਾ ਹੋਈ। ਸੋ ਅਜੇਹੀ ਇਕ ਮਾਮੂਲੀ ਇਸਤ੍ਰੀ ਦੇ ਸਾਹਮਣੇ ਇਕ ਬਹਾਦਰ ਸਿਪਾਹੀ ਭੀ ਸਿਰ ਝੁਕਾ ਕੇ ਉਸ ਦੀ ਬਹਾਦਸੀ ਦਾ ਸਤਿਕਾਰ ਕਰੇਗਾ

ਉਸ ਦੀ ਸ਼ਕਲ ਸੂਰਤ ਤੋਂ ਭੀ ਕੋਈ ਬਹਾਦਰੀ ਜਾਂ ਉੱਚਤਾ ਦਾ ਭਾਵ ਪ੍ਰਗਟ ਨਹੀਂ ਹੁੰਦਾ । ਉਹ ਇਕ ਮਾਮੂਲੀ ਇਸਤ੍ਰੀ ਹੈ । ਜਿਸ ਦੇ ਮਾਮੂਲੀ ਕਪੜੇ, ਥਕਿਆ ਹੋਇਆ ਚੇਹਰਾ ਤੇ ਕੰਮ ਨਾਲ ਘਸੇ ਹੋਏ ਹੱਥ ਹਨ । ਅਜੇਹੀ ਇਸਤ੍ਰੀ ਨੂੰ ਤੁਸਾਂ ਸੈਂਕੜੇ ਵਾਗੇ ਦੇਖਿਆ ਹੋਵੇਗਾ, ਤੇ ਉਸ ਨੂੰ ਸਤਿਕਾਰਨ ਦਾ ਖਿਆਲ ਤਕ ਤੁਹਾਨੂੰ ਨਹੀਂ ਆਇਆ ਹੋਵੇਗਾ । ਪਰ ਅਸਲ ਵਿਚ ਉਹ ਇਕ ਸੂਰਬੀਰ ਸਿਪਾਹੀ ਵਾਂਗ ਮਨੁੱਖ ਜੀਵਨ ਦੀ ਲੜਾਈ ਵਿਚ ਬਹਾਦਰੀ ਲੈਣ ਦੀ ਹੱਕਦਾਰ ਹੈ।

ਇਸ ਗੱਲ ਨੂੰ ਕਈ ਵਰ੍ਹੇ ਬੀਤ ਗਏ ਜਦ ਉਹ ਨਵੀਂ ਜਵਾਨੀ ਵਿਚ ਉਮੰਗਾਂ ਭਰੇ ਦਿਲ ਨਾਲ ਵਿਆਹੀ ਆਈ ਸੀ। ਉਸ ਨੇ ਆਪਣੇ | ਮਨ ਵਿਚ ਵੱਡੀਆਂ ਵਡੀਆਂ ਆਸਾਂ ਧਾਰ ਰਖੀਆਂ ਸਨ।

ਪਰ ਇਕ ਇਕ ਕਰਕੇ ਉਸ ਦੀਆਂ ਸਾਰੀਆਂ ਆਸਾਂ ਨਸ਼ਟ ਹੋ ਗਈਆਂ । ਉਸ ਨੂੰ ਜੋ ਪਤੀ ਲੱਭਾ ਉਹ ਚੰਗਾ ਆਦਮੀ ਸੀ, ਪਰ ਥੋੜੇ ਦਿਨਾਂ ਪਿਛੋਂ ਉਸਦਾ ਸੁਭਾਵ ਵੀ ਬਦਲ ਗਿਆ । ਹੁਣ ਇਸਤ੍ਰੀ ' ਦੇ ਰੂਪ ਜਾਂ ਸ਼ਿੰਗਾਰ ਦੀ ਉਪਮਾ ਨਹੀਂ ਕਰਦਾ ਅਤੇ ਨਾ ਉਸ ਨਾਲ ਹੁਣ ਮਿੱਠੀਆਂ ਮਿੱਠੀਆਂ ਗੱਲਾਂ ਹੀ ਕਰਦਾ ਹੈ ਅਤੇ ਨਾ ਉਸ ਦੇ ਪਾਸ ਇਨ੍ਹਾਂ ਕੰਮਾਂ ਲਈ ਸਮਾਂ ਹੈ । ਹੌਲੀ ਹੌਲੀ ਉਸ ਤੀਵੀਂ ਦੇ ਵਿਅ ਹ ਦਾ ਸੁਖ ਦੂਰ ਹੋ ਗਿਆ । ਪ੍ਰੇਮ ਤੇ ਅਨੰਦ ਭਰੇ ਸੁਖਦਾਈ ਪੈਂਡੇ ਦੀ ਥਾਂ ਉਸ ਦੇ ਸਾਹਮਣੇ ਫ਼ਰਜ਼ ਤੇ ਚਿੰਤਾ ਦਾ ਕਰੜਾ ਪੈਂਡਾ ਆ ਪਿਆ।

ਰੋਜ਼ ਉਹ ਕਪੜੇ ਸੀਊਂਦੀ, ਰੋਟੀ ਕਰਦੀ, ਘਰ ਦੀ ਸਫ਼ਾਈ