ਪੰਨਾ:ਸਹੁਰਾ ਘਰ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਖਦੀ, ਅਤੇ ਸਭ ਕੁਝ ਉਸ ਆਦਮੀ ਲਈ ਕਰਦੀ ਹੈ, ਪਰ ਉਹ ਇਸ ਸੇਵਾ ਦੇ ਬਦਲੇ ਦੋ ਮਿੱਠੀਆਂ ਗਲਾਂ ਭੀ ਉਸ ਨਾਲ ਨਹੀਂ ਕਰਦਾ, ਸਗੋਂ ਜਦ ਉਸ ਦਾ ਮਿਜ਼ਾਜ਼ ਵਿਗੜਦਾ ਹੈ, ਤਾਂ ਰੁਖੀਆਂ ਗੱਲਾਂ ਕਹਿ ਦਿੰਦਾ ਤੇ ਝਗੜਦਾ ਹੈ। ਜਦ ਉਸ ਦਾ ਮਿਜ਼ਾਜ਼ ਠੰਡਾ ਹੋ ਜਾਂਦਾ ਹੈ, ਤਾਂ ਫੇਖ ਭੁੱਖੇ ਬਘਿਆੜ ਦੀ ਤਰ੍ਹਾਂ ਰੋਟੀਆਂ ਨੂੰ ਹੱਥ ਨੂੰ ਫੇਰਦਾ, ਾ ਖਾ ਪੀਕੇ ਤੇ ਅਖਬਾਰ ਲੈ ਕੇ ਇਕ ਪਾਸੇ ਜਾ ਬੈਠਦਾ ਹੈ। ਇਸਤ੍ਰੀ ਵਿਚਾਰੀ ਮਨ ਮਾਰ ਕੇ ਘਰ ਦੇ ਕੰਮ ਕਾਰ ਵਿਚ ਫਸੀ ਰਹਿੰਦੀ ਹੈ।

ਭਾਗਾਂ ਨਾਲ ਪਤੀ ਵਿਚ ਰੁਪਏ ਕਮਾਉਣ ਦਾ ਗੁਣ ਸੀ, ਉਹ ਵੱਡੀ ਮਿਹਨਤ ਨਾਲ ਪੈਸਾ ਪੈਦਾ ਕਰਦਾ ਸੀ, ਪਰ ਸੰਸਾਰ ਵਿਚ ਸਾਰੇ ਅਜਿਹੇ ਨਹੀਂ ਹਨ। ਅਜਿਹੇ ਭੀ ਹਨ, ਜਿਨ੍ਹਾਂ ਨੂੰ ਆਪਣੇ ਹੀ ਪੇਟ ਦਾ ਫ਼ਿਕਰ ਹਰ ਵੇਲੇ ਲਗਾ ਰਹਿੰਦਾ ਹੈ। ਇਸ ਕਰ ਕੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਕੰਗਾਲਤਾ ਦਾ ਜੀਵਨ ਬਿਤਾਉਣ ਲਈ ਮਜਬੂਰ ਹੋਣਾ ਪੈਂਦਾ ਹੈ । ਪਰ ਇਹ ਇਸਤ੍ਰੀ ਦਾ ਹੀ ਕੰਮ ਹੈ। ਜਿਹੜੀ ਥੋੜੀ ਆਮਦਨੀ ਵਿਚ ਭੀ ਗੁਜ਼ਾਰਾ ਕਰਦੀ ਹੈ । ਆਪਣੇ ਆਪ ਭੁਖੀ ਰਹਿ ਕੇ ਭੀ ਉਹ ਪਤੀ ਤੇ ਬਚਿਆਂ ਨੂੰ ਪਾਲਦੀ ਹੈ।

ਇਹ ਅਮਰੀਕਾ ਦੀ ਇਕ ਮਾਮੂਲੀ ਇਸਤ੍ਰੀ ਦੀ ਹਾਲਤ ਹੈ । ਪਰ ਇਸ ਤੋਂ ਪਹਿਲਾਂ ਜਿਸ ਇਸਤ੍ਰੀ ਦੀ ਹਾਲਤ ਦਾ ਵਰਨਣ ਹੈ, ਉਹ ਇਸ ਨਾਲੋਂ ਵੀ ਵਧ ਦਰਦਨਾਕ ਹੈ। ਕਿਉਂਕਿ ਪੱਛਮੀ ਇਸਤ੍ਰੀਆਂ ਸਿਰਫ ਪੈਸੇ ਦੀ ਤੰਗੀ ਦੇ ਕਾਰਨ ਸਭ ਕੁਝ ਸ਼ਹਿੰਦੀਆਂ ਹਨ, ਪਰ ਹਿੰਦੀ ਇਸਤ੍ਰੀਆਂ ਆਪਣਾ ਫ਼ਰਜ਼ ਸਮਝ ਕੇ ਸਹਿੰਦੀਆਂ ਹਨ।

ਤੁਸੀਂ ਸਾਧਾਰਨ ਇਸਤ੍ਰੀ ਦੀ ਇਸ ਹਾਲਤ ਨੂੰ ਦੇਖੋ ਕਿ ਉਹ ਕਿਤਨੀ ਕੁਰਬਾਨੀ ਕਰ ਰਹੀ ਹੈ। ਉਹ ਕਿਤਨਿਆਂ ਸੁਖਾਂ ਨੂੰ ਛੱਡਦੀ ਹੈ, ਕਿਤਨੇ ਪਦਾਰਥਾਂ ਵਲੋਂ ਉਸ ਨੂੰ ਮੂੰਹ ਮੋੜਨਾ ਪੈਂਦਾ