ਪੰਨਾ:ਸਹੁਰਾ ਘਰ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਉਹ ਘਰ ਦੇ ਸਭਨਾਂ ਜੀਆਂ ਨੂੰ ਚੰਗੀ ਤਰਾਂ ਖੁਆ ਪਿਆ ਛੱਡਦੀ ਹੈ, ਪਰ ਉਹ ਆਪ ਕੀ ਖਾਂਦੀ ਹੈ ਇਸ ਦਾ ਕਿਸੇ ਨੂੰ ਕੁਝ ਪਤਾ ਨਹੀਂ ਲਗਦਾ ਅਤੇ ਨਾ ਕੋਈ ਪਤਾ ਕਰਨ ਦੀ ਪ੍ਰਵਾਹ ਹੀ ਕਰਦਾ ਹੈ। ਕਦੇ ਕਦੇ ਉਸ ਨੂੰ ਅੱਧੀ ਭੁਖੀ ਰਹਿਣਾ ਪੈਂਦਾ ਹੈ। ਕਦੇ ਸਾਗ ਭਾਜੀ ਨਹੀਂ ਤਾਂ ਲੂਣ ਨਾਲ ਰੋਟੀ ਖਾਣੀ ਪੈ ਜਾਂਦੀ ਹੈ।

ਜਦ ਉਹ ਥੱਕੀ ਹੋਈ ਹੁੰਦੀ ਹੈ, ਜਾਂ ਅੰਦਰੋ ਅੰਦਰ ਬੁਖ਼ਾਰ ਨਾਲ ਹਡੀਆਂ ਪਈਆਂ ਟੁਟਦੀਆਂ ਹੁੰਦੀਆਂ ਹਨ, ਓਦੋਂ ਕੀ ਉਹ ਘਰ ਦਾ ਸਾਰਾ ਕੰਮ ਬਿਨਾਂ ਹਾਇ ਕੀਤੇ ਦੇ ਪੂਰਾ ਕਰਦੀ ਹੈ। ਰੋਂਦੇ ਹੋਏ ਬਾਲਾਂ ਨੂੰ ਪੁਕਕਾਰ ਕੇ ਸੁਆਉਂਦੀ ਹੈ । ਜਦ ਛੂਤ ਵਾਲੀਆਂ ਬੀਮਾਰੀਆਂ ਹੋ ਜਾਂਦੀਆਂ ਹਨ ਓਦੋਂ ਭੀ ਉਹ ਬਿਨਾਂ ਡਰ ਦੇ ਸਭ ਤਰ੍ਹਾਂ ਦੀ ਸੇਵਾ ਕਰਦੀ ਹੈ। ਇਕ ਪਾਸੇ ਤਾਂ ਕਿਸੇ ਬੱਚੀ ਬਚੇ ਦੀ ਬੀਮਾਰੀ, ਜਾਂ ਪਤੀ ਦੀ ਮੌਤ ਤਕ ਹੋ ਜਾਣ ਕਰ ਕੇ ਉਸਦਾ ਦਿਲ ਕਰਦਾ ਹੈ ਕਿ ਇਕਲਵੰਜੇ ਬੈਠਕੇ ਖੂਬ ਰੋਵਾਂ, ਪਰ ਦੂਜੇ ਪਾਸੇ ਰੋਂਦੇ ਬਚੇ ਨੂੰ ਪੁਚਕਾਰਦੀ, ਆਪਣੇ ਕਲੇਜੇ ਉਤੇ ਪੱਥਰ ਰਖਕੇ ਆਪ ਹਸਦੀ ਤੇ ਉਸ ਨੂੰ ਹਸਾਉਂਦੀ ਹੈ। ਭਾਵੇਂ ਉਹ ਵੱਡਾ ਹੋਕੇ ਉਸ ਦਾ ਵੈਰੀ ਹੀ ਬਣ ਜਾਵੇ ਪਰ ਉਹ ਆਪਣੇ ਸਨੇਹ ਵਿਚ ਉਨ੍ਹਾਂ ਅਗੇ ਆਉਣ ਵਾਲੀਆਂ ਔਕੜਾਂ ਦਾ ਵਿਚਾਰ ਕੀਤੇ ਬਿਨਾਂ ਆਪਣੇ ਫ਼ਰਜ਼ ਨੂੰ ਪੂਰਾ ਕਰ ਰਹੀ ਹੈ। ਭਲਾ ਇਸ ਚੁਪ ਦੀ ਕੁਰਬਾਨੀ ਤੇ ਤਿਆਗ ਦੇ ਸਾਹਮਣੇ ਕਿਸੇ ਬਹਾਦਰ ਦੀ ਬਹਾਦਰੀ ਕਦ ਠਹਿਰ ਸਕਦੀ ਹੈ ? ਇਸ ਸਾਰੀ ਉਮਰ ਦੀ ਤਪੱਸਿਆ ਦੇ ਸਾਹਮਣੇ ਕਿਸ ਵੈਰਾਗੀ, ਤਿਆਗੀ ਮਨੁੱਖ ਦਾ ਤਿਆਗ ਬਰਾਬਰ ਸਾਹਮਣੇ ਖੜੋ ਸਕਦਾ ਹੈ ?

ਆਪਣੇ ਸਾਹਮਣੇ ਜੱਸ ਤੇ ਧਨ ਲਈ ਲਲਚਾਉਣ

-੧੪੩-