ਪੰਨਾ:ਸਹੁਰਾ ਘਰ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਕੌਮ ਦੀ ਤੇ ਮਨੁੱਖ ਜਾਤੀ ਦੀ ਸੇਵਾ ਕਰਨੀ ਇਕ ਆਦਰਸ਼ਕ ਕੰਮ ਹੈ । ਪਰ ਕੌਮ-ਕੁਟੰਬ ਨੂੰ ਚੰਗੀ ਤਰ੍ਹਾਂ ਤੋਰਨ ਲਈ ਹਰ ਇਕ ਮ ਇਸਤ੍ਰੀ ਪੁਰਸ਼ ਨੂੰ ਆਸਰੇ ਤੇ ਸਹਾਇਤਾ ਦੀ ਲੋੜ ਹੈ। ਸੰਸਾਰ ਵਿਚ ਅਸੀਂ ਇਕੱਲੇ ਨਹੀਂ ਰਹਿ ਸਕਦੇ। ਅਸੀਂ ਜੋ ਕੁਝ ਕਰਨਾ ਚਾਹੁੰਦੇ ਹਾਂ, ਉਸ ਦੇ ਲਈ ਸਾਨੂੰ ਸਦਾ ਕਿਸੇ ਸਾਥੀ ਸਹਾਇਕ ਦੀ ਲੋੜ ਹੈ। ਜੇਕਰ ਉਹ ਸਹਾਇਕ ਜਾਂ ਸਾਥੀ ਐਸਾ ਹੋਵੇ ਜਿਸ ਦਾ ਸਾਰੀ ਉਮਰ ਤਕ ਸਾਥ ਬਣਿਆ ਰਹੇ, ਦੋਹਾਂ ਦੇ ਮਨ ਮਿਲ ਜਾਣ, ਦੋਹਾਂ ਦੇ ਸੁਖ ਦੁਖ ਇਕ ਹੋ ਜਾਣ ਤਾਂ ਦੋਹਾਂ ਨੂੰ ਉਤਸ਼ਾਹ ਤੇ ਸੰਤੋਖ ਪ੍ਰਾਪਤ ਹੋਵੇਗਾ। ਜੀਵਨ ਵਿਚ ਵਿਆਹ ਦੀ ਲੋੜ ਇਸ ਵਾਸਤੇ ਨਹੀਂ ਕਿ ਮਰਦ ਨੂੰ ਇਕ ਰੋਟੀ ਪਕਾਣ ਵਾਲੀ ਅਤੇ ਸੇਵਾ ਕਰਨ ਵਾਲੀ ਦੀ ਲੋੜ ਪੈਂਦੀ ਹੈ ਅਤੇ ਇਸਤ੍ਰੀ ਨੂੰ ਵਿਆਹ ਕੀਤੇ ਬਿਨਾਂ ਸਰਗ । ਨਹੀਂ ਮਿਲ ਸਕਦਾ ; ਸਗੋਂ ਵਿਆਹ ਦੀ ਲੋੜ ਇਸ ਲਈ ਹੈ ਕਿ ਇਸ ਦੇ ਨਾਲ ਇਸਤ੍ਰੀ ਪੁਰਸ਼ ਸੱਚੇ ਸਾਥੀ ਬਣ ਜਾਂਦੇ ਹਨ ।

ਵਿਆਹ ਨਾਲ ਦੋਹਾਂ ਦੇ ਸੁਖ ਦੁਖ ਤੇ ਦਿਲ ਮਿਲ ਕੇ ਇਕ ਹੋ ਜਾਣ ਦੀ ਆਸ ਹੁੰਦੀ ਹੈ, ਇਸ ਤਰ੍ਹਾਂ ਜੀਵਨ ਵਿਚ ਇਕ ਅਜੇਹਾ ਸਾਥੀ ਮਿਲ ਜਾਂਦਾ ਹੈ, ਜੋ ਦੂਜੇ ਦੇ ਪਿਆਰ ਨੂੰ ਤੇ ਉਸਦੇ ਦੁਖ ਸੁਖ ਨੂੰ ਦਿਲੋਂ ਸਮਝਦਾ ਤੇ ਅਨੁਭਵ ਕਰਦਾ ਹੈ। ਇਸ ਇਕੋ ਪਿਆਰ ਵਿਚ ਮਿੱਤ੍ਰ, ਭੈਣ, ਭਰਾ ਤੇ ਬਜ਼ੁਰਗਾਂ ਦਾ ਸੱਚਾ ਪਿਆਰ ਭੀ ਆ ਜਾਂਦਾ ਹੈ। ਇਸੇ ਪਿਆਰ ਦਾ ਸਦਕਾ ਦੋਹਾਂ ਦਿਲਾਂ ਉਤੇ ਉਹ ਹਾਲਤ ਆਉਂਦੀ ਹੈ ਕਿ ਹਰ ਇਕ ਦੂਜੇ ਦੇ ਦੁਖ ਵਿਚ ਆਪ ਦੁਖੀ ਹੋਣ ਤੇ ਦੂਜੇ ਦੇ ਸੁਖ ਲਈ ਅਪਾਣਾ ਸੁਖ ਵਾਰਨ ਵਿਚ ਹੀ ਖੁਸ਼ੀ ਸਮਝਦਾ ਹੈ ।

ਸੋ ਸੁਖੀ ਜੀਵਨ ਬਤੀਤ ਕਰਨ ਲਈ ਤੇ ਜੀਵਨ-ਸਾਥੀ ਦੀ ਚੜ੍ਹਾਈ ਵਿਚ ਜੀਵਨ-ਸਾਥੀ ਪ੍ਰਾਪਤ ਕਰਨ ਲਈ ਵਿਆਹ ਤੋਂ ਚੰਗਾ ਢੰਗ ਅਜੇ ਦੁਨੀਆਂ ਨੂੰ ਨਹੀਂ ਸੁਝਾ। ਵਿਆਹ ਦੇ ਹੋਰ ਭੀ ਕਈ

-੧੪-