ਪੰਨਾ:ਸਹੁਰਾ ਘਰ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਖ ਹੋ ਕੇ ਇਸਤ੍ਰੀ ਤੇ ਮਰਦ ਦੇ ਕੰਮਾਂ ਨੂੰ ਤੋਲੀਏ ਤਾਂ ਅੱਜ ਵੀ ਇਕ ਸਾਧਾਰਨ ਇਸਤ੍ਰੀ ਦੀ ਪਵਿਤ੍ਰਤਾ ਤੇ ਆਚਾਰ ਦਾਇਕ ਸਾਧਾਰਨ ਮਰਦ ਬਰਾਬਰੀ ਨਹੀਂ ਕਰ ਸਕਦਾ।

ਇਸ ਲਈ ਪਤੀ ਨਾਲੋਂ ਪਤਨੀ ਨੂੰ ਹੀ ਸਦਾ ਵਧਕੇ ਤਿਆਗ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ। ਇਸਤ੍ਰੀ ਨੂੰ ਮਰਦ ਤੋਂ ਕਦੇ ਵੀ ਲੰਮੀ ਚੌੜੀ ਆਸ ਨਹੀਂ ਰਖਣੀ ਚਾਹੀਦੀ।

ਵਿਆਹ ਦੇ ਪਿੱਛੋਂ ਹਰ ਇਕ ਲੜਕੀ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਬਾਲਪਨ ਦੀ ਸੁਨਿਹਰੀ ਤੇ ਸੁਖਦਾਈ ਸ੍ਵਤੰਤ੍ਤਾ ਨੂੰ ਛੱਡ ਕਠੋਰ ਰਾਜ ਵਿਚ ਪਹੁੰਚ ਗਈ ਹੈ। ਪਹਿਲੇ ਜਿਥੇ ਉਸਦਾ ਜੀਵਨ ਆਪਣੇ ਤਕ ਹੀ ਸੀ, ਉਥੇ ਹੁਣ ਉਸਦਾ ਦੁਖ ਸੁਖ ਦੂਜਿਆਂ ਦੇ ਨਾਲ ਮਿਲ ਗਿਆ ਹੈ। ਹੁਣ ਉਸਦੀ ਆਪਣੀ ਸ੍ਵਤੰਤ੍ ਹਸਤੀ ਕੋਈ ਨਹੀਂ, ਉਸ ਦਾ ਜੀਵਨ ਤੇ ਸੁਖ ਦੁਖ ਹੁਣ ਦੂਜਿਆਂ ਦੇ ਜੀਵਨ ਤੇ ਸੁਖ ਦੁਖ ਉਤੇ ਨਿਰਭਰ ਹੈ ।

ਇਸ ਲਈ ਲੜਕੀਆਂ ਆਪਣੇ ਨਾਲ ਆਪਣੇ ਸੁਖ ਦੇ ਸੁਫ਼ਨੇ ਜਿੰਨੇ ਘੱਟ ਲੈ ਕੇ ਸਹੁਰੇ ਘਰ ਜਾਣਗੀਆਂ, ਆਪਣੇ ਸੁਖ ਦੇ ਬਾਬਤ ਜਿੰਨਾਂ ਹੀ ਘਟ ਸੋਚਣਗੀਆਂ, ਸਗੋਂ ਸਹੁਰੇ ਘਰ ਸੁਖ ਦੁਖ ਤੇ ਆਰਾਮ ਦਾ ਖਿਆਲ ਰਖ ਕੇ ਨਿਸ਼ਕਪਟ ਤੇ ਉਦਾਰ ਦਿਲ ਨਾਲ ਉਨ੍ਹਾਂ ਦੀ ਸੇਵਾ ਲਈ ਜਿੰਨਾ ਯਤਨ ਕਰਨਗੀਆਂ ਉਤਨਾ ਹੀ ਉਹ ਸੁਖੀ ਰਹਿਣਗੀਆਂ।

-੧੮-