ਪੰਨਾ:ਸਹੁਰਾ ਘਰ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈਣਾ ਚਾਹੀਦਾ ਹੈ। ਪਤੀ ਦੇ ਹਰ ਇਕ ਭਲੇ ਕੰਮ ਵਿਚ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜੇਕਰ ਪਤੀ ਵਿਚ ਕੋਈ ਔਗੁਣ ਭੀ ਹੋਵੇ ਤਾਂ ਉਸ ਤੋਂ ਨਿਰਾਸ, ਤੇ ਗੁੱਸੇ ਨਾ ਹੋਵੋ। ਸਗੋਂ ਆਪਣੀ ਸੇਵਾ, ਆਪਣੇ ਪ੍ਰੇਮ ਅਤੇ ਢੰਗੇ ਖ਼ਿਆਲਾਂ ਦੇ ਬਲ ਨਾਲ ਉਸ ਦੇ ਉਸ ਔਗਣ ਨੂੰ ਹੌਲੀ ਹੌਲੀ ਦੂਰ ਕਰੋ।

ਜੋ ਇਸਤ੍ਰੀ ਪਤੀ ਨੂੰ ਕੋਈ ਗ਼ਲਤੀ ਕਰਦਿਆਂ ਵੇਖ ਕੇ ਗੁੱਸੇ ਹੋ ਕੇ ਚੁਪ ਚਾਪ ਬੈਠ ਜਾਂਦੀ ਯਾ ਝਗੜਾ ਕਰਦੀ ਹੈ, ਉਹ ਜਾਣੋਂ ਆਪਣੇ ਪੈਰਾਂ ਉਤੇ ਆਪ ਕੁਹਾੜਾ ਮਾਰਦੀ ਹੈ । ਇਸ ਤੋਂ ਨਾ ਤਾਂ ਉਸ ਦਾ ਕੰਮ ਬਣਦਾ ਹੈ ਤੇ ਨਾ ਪਤੀ ਦੀ ਬੁਰਾਈ ਦੂਰ ਹੁੰਦੀ ਹੈ। ਦਿਲ ਰੁਪਏ ਪੈਸੇ ਜਾਂ ਲਾਲਚ ਨਾਲ ਨਹੀਂ ਖ਼ਰੀਦਿਆ ਜਾ ਸਕਦਾ ਅਤੇ ਨਾ ਉਹ ਅਜਿਹੀ ਸਸਤੀ ਚੀਜ਼ ਹੈ ਕਿ ਬਿਨਾਂ ਤਿਆਗ, ਕੁਰਬਾਨੀ ਅਤੇ ਪ੍ਰੇਮ ਦੇ ਮਿਲ ਜਾਵੇ। ਦਿਲ ਇਕ ਵੱਡੇ ਗੁਝੇ ਭੇਦ ਵਾਲੀ ਚੀਜ਼ ਹੈ। ਖ਼ਾਸ ਕਰ ਕੇ ਮਰਦ ਦਾ ਦਿਲ ਚੰਚਲ, ਅਤੇ ਬਿਨਾਂ ਕੀਮਤ ਭਰੇ ਦੇ ਸੁਖ ਪ੍ਰਾਪਤ ਕਰਨ ਦੀ ਇਛਾ ਵਾਲਾ ਹੈ । ਇਸ ਦੇ ਉਲਟ ਇਸਤ੍ਰੀ ਦਾ ਦਿਲ, ਸ਼ਾਂਤ, ਕੋਮਲ ਤੇ ਸ਼ਰਮੀਲਾ ਹੈ। ਇਸਤੀ ਪਹਿਲਾਂ ਤੋਂ ਡਰਦੀ ਡਰਦੀ ਅਪਣੇ ਮਨ ਦਾ ਭੇਦ ਦਸਦੀ ਹੈ, ਦਿਲ ਦੇਣ ਵਿਚ ਉਹ ਮਰਦ ਵਾਂਙ ਕਾਹਲੀ ਨਹੀਂ ਹੁੰਦੀ। ਪਰ ਇਕ ਵਾਰੀ ਪਿਆਰ ਕਰ ਕੇ–ਆਪਣਾ ਦਿਲ ਦੇ ਕੇ—ਉਹ ਦੇਂਦੀ ਹੀ ਜਾਂਦੀ ਹੈ ਤੇ ਸਭ ਕੁਝ ਭੇਟ ਚੜਾ ਦੇਂਦੀ ਹੈ। ਇਸਤ੍ਰੀ ਲਈ ਸਨੇਹ ਤੇ ਪ੍ਰੇਮ ਸਾਰੀ ਉਮਰ ਦੀ ਗੱਲ ਹੈ, ਪਰ ਮਰਦ ਲਈ ਇਕ ਖੇਲ ਤੇ ਮਨ- ਪਰਚਾਵਾ । ਇਸ ਲਈ ਪਤਨੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਤੀ ਦੇ ਦੋਸ਼ਾਂ ਨੂੰ ਦੂਰ ਕਰਨ ਵਿਚ ਬਹੁਤ ਸਿਆਣਪ ਤੋਂ ਕੰਮ ਲਵੇ ।

ਬੇਇਤਬਾਰੀ ਦਾ ਨਤੀਜਾ

ਅਜ ਕਲ ਸਾਡੇ ਦਿਲ ਬਹੁਤ ਕਾਲੇ ਹੋ ਗਏ ਹਨ ਤੇ ਸਾਡਾ

-੨੦-