ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਇੰਨਾ ਸਵਾਰਥੀ ਬਣ ਗਿਆ ਹੈ ਕਿ ਨਿਰੇ ਵਹਿਮਾਂ ਦੇ ਕਾਰਣ ਕਿੰਨੇ ਹੀ ਘਰ ਬਰਬਾਦ ਹੋ ਰਹੇ ਹਨ। ਇਕ ਪੜ੍ਹੇ ਲਿਖੇ ਪਤੀ ਨੇ ਅਪਣੀ ਪਤਨੀ ਦਾ ਖ਼ੂਨ ਇਸ ਲਈ ਕਰ ਦਿਤਾ ਸੀ ਕਿ ਉਸ ਨੇ ਪਤਨੀ ਨੂੰ ਉਸ ਦੇ ਇਕ ਮਿੱਤ੍ਰ ਦੇ ਮੋਢੇ ਉਤੇ ਹੱਥ ਰਖਦੇ ਵੇਖ ਲਿਆ ਸੀ। ਸੱਚੀ ਗੱਲ ਇਹ ਸੀ ਕਿ ਉਸਦਾ ਪਤੀ ਸ਼ਰਾਬੀ ਤੇ ਵਿਸ਼ਈ ਸੀ। ਇਸ ਮਿੱਤ੍ਰ ਦਾ ਉਸਦੇ ਘਰ ਆਉਣ ਜਾਣ ਸੀ। ਸੋ ਪਤੀ ਦੇ ਮਿੱਤ੍ਰ ਅਗੇ ਉਹ ਰੋਂਦੀ ਤੇ ਪਤ ਨੂੰ ਸਧਾਰਨ ਤੇ ਸਮਝਾਣ ਲਈ ਸਹਾਇਭਾ ਮੰਗਦੀ ਸੀ। ਉਹ ਇਸਦੇ ਪਤੀ ਨਾਲੋਂ ਉਮਰ ਵਿਚ ਛੋਟਾ ਸੀ ਤੇ ਅਪਣੇ ਮਿੱਤ੍ ਦੀ ਇਸ਼ਤ੍ਰੀ ਨੂੰ ਮਾਤਾ ਕਰਕੇ ਜਾਣਦਾ ਸੀ। ਇਕ ਦਿਨ ਉਹ ਕੋਈਚੰਗਾ ਉਪਾ ਅਪਣੇ ਮਿੱਤ੍ਰ ਨੂੰ ਸੁਧਾਰਨ ਦਾ ਸੌਚਕੇ ਅਪਣ ਮਿੱਤ੍ਰ ਦੇ ਘਰੋਂ ਵਿਦਾ ਹੋਣ ਲਗਾ ਸੀ ਕਿ ਇਨੇ ਨੂੰ ਉਹ ਵੀ ਕਿਧਰੋਂ ਆਇਆ ਪਰ ਆਪਣੀ ਇਸਤ੍ਰੀ ਨੂੰ ਮਿੱਤ੍ਰ ਦੇ ਮੋਢੇ ਉਤੇ ਹੱਥ ਧਰਿਆ ਵੇਖਕੇ ਦੂਰੋਂ ਹੀ ਚੁਪ ਚੁਪਾਤਾ ਮੁੜ ਗਿਆ। ਉਨ੍ਹਾਂ ਦੋਹਾਂ ਵਿਚਾਰਿਆਂ ਨੂੰ ਕੋਈ ਪਤਾ ਨਾ ਲਗਾ। ਉਹ ਇਸਤ੍ਰੀ ਪਵਿਤ੍ਰ ਅਤੇ ਸਦਾ ਪਤੀ ਦੀ ਭਲਾਈ ਚਾਹੁੰਣ ਵਾਲੀ ਸੀ। ਉਸਦੇ ਪਤੀ ਨੇ ਬਿਨਾਂ ਪੁਛ ਪੜਤਾਲ ਰਾਤ ਨੂੰ ਸੁਤੀ ਪਈ ਨੂੰ ਵੱਢ ਸੁੱਟਿਆ, ਪਿਛੋਂ ਉਸਦੇ ਬਿਸਤਰੇ ਦੇ ਹੋਠੋਂ ਉਸਦੇ ਮਿੱਤ੍ਰ ਦੀ ਇਕ ਚਿਠੀ ਮਿਲੀ ਜਿਸਦਾ ਮਜ਼ਮੂਨ ਇਸ ਤਰ੍ਹਾਂ ਸ਼ੁਰੂ ਹੁੰਦਾ ਸੀ :-

‘ਪੂਜਨੀਯ ਮਾਤਾ ਜੀ...!" ਇਹ ਵੇਖਦਿਆਂ ਹੀ ਉਸਦੀਆਂ ਅਖਾਂ ਭਰ ਆਈਆਂ ਤੇ ਫੁੱਟ ਫੁੱਟ ਕੇ ਰੋਣ ਲਗ ਪਿਆ, ਪਰ ਹੁਣ ਕੀ ਹੋ ਸਕਦਾ ਸੀ ? ਛੇਕੜ ਉਸਨੂੰ ਵੀ ਫਾਂਸੀ ਮਿਲ ਗਈ।

ਇਸ ਤਰ੍ਹਾਂ ਦੀਆਂ ਅਨੇਕਾਂ ਦੁਖਦਾਈ ਘਟਨਾਵਾਂ ਬੇ- ਇਤਬਾਰੀ ਅਤੇ ਦਿਲ ਦੀ ਕਮਜ਼ੋਰੀ ਦੇ ਕਾਰਣ ਹੁੰਦੀਆਂ ਰਹਿੰਦੀਆਂ ਹਨ। ਕਾਰਣ ਇਸਦਾ ਇਹ ਹੈ ਕਿ ਅਸਾਂ ਇਸਤ੍ਰੀਆਂ ਨੂੰ

-੨੧-