ਪੰਨਾ:ਸਹੁਰਾ ਘਰ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈ ਹੁੰਦੀ ਹੈ। ਇਸ ਲਈ ਕਿਸੇ ਰੱਲ ਨੂੰ ਕੇਵਲ ਵੇਖਕੇ ਹੀ ਉਸਦੇ ਬੁਰੇ ਹੋਣ ਦਾ ਖਿਆਲ ਨਹੀਂ ਕਰ ਲੈਣਾ ਚਾਹੀਦਾ। ਪਤੀ ਪਤਨੀ ਜੇਕਰ ਇਕ ਦੂਜੇ ਉਤੇ ਭਰੋਸਾ ਰਖਣ ਅਤੇ ਇਕ ਦੂਜੇ ਨੂੰ ਸਮਝਣ ਸਮਝਾਉਣ ਦਾ ਯਤਨ ਕਰਦੇ ਰਹਿਣ ਤਾਂ ਉਹ ਬਹੁਤ ਸਾਰੀਆਂ ਗਲਤ ਫਹਿਮੀਆਂ ਤੇ ਉਨ੍ਹਾਂ ਤੋਂ ਪੈਦਾ ਹੋਣ ਵਾਲੇ ਦੁੱਖਾਂ ਤੇ ਔਕੜਾਂ ਤੋਂ ਬਚ ਜਾਣਗੇ।

ਇਸਤ੍ਰੀ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮਨ ਤੇ ਸਰੀਰ ਦੋਹਾਂ ਕਰਕੇ ਪਤਿ ਸ੍ਤਾ ਹੋਵੇ। ਪਤਿਸ਼੍ਤ ਦਾ ਅਰਥ ਇਹ ਹੈ ਕਿ ਸਦਾ ਆਪਣੇ ਪਤੀ ਦੀ ਭਲਾਈ ਤੇ ਖੁਸ਼ੀ ਚਾਹੁੰਣ ਵਾਲੀ ਹੋਵੇ ਅਤੇ ਪਤੀ ਦੇ ਸਿਵਾ ਹੋਰ ਸਭ ਨੂੰ ਪਿਤਾ, ਵੀਰ ਜਾਂ ਪੁਤ੍ਰ ਵਤ ਸਮਝੋ ! ਪਤਿਤਾ ਹੋਣ ਦਾ ਇਹ ਭਾਵ ਨਹੀਂ ਕਿ ਇਸਤ੍ਰੀ ਦੇ ਦਿਲ ਵਿਚ ਪਤੀ ਦੇ ਸਿਵਾ ਹੋਰ ਕਿਸੇ ਲਈ ਜਗ੍ਹਾ ਹੀ ਨਹੀਂ, ਅਤੇ ਨਾ ਹੀ ਇਸਦਾ ਭਾਵ ਇਹ ਹੈ ਕਿ ਵਿਆਹਿਤਾਂ ਇਸਤ੍ਰੀ ਅਪਣੇ ਭਰਾ ਨੂੰ, ਆਪਣੇ ਦਿਉਰਾਂ ਜਾਂ ਹੋਰ ਕਿਸੇ ਪੁਰਖ ਨੂੰ ਪਵਿੱਤਰ ਅਤੇ ਸਨੇਹ ਦੇ ਬੰਧਨ ਵਿਚ ਬੰਨ ਹੀ ਨਹੀਂ ਸਕਦੀ । ਇਕ ਇਸਤ੍ਰੀ ਪੂਰਣ ਪਤੀ ਤਾ ਹੁੰਦੀ ਹੋਈ ਵੀ ਦੂਜਿਆਂ ਨੂੰ ਆਪਣੇ ਕੋਮਲ ਹਿਰਦੇ ਦੇ ਮਿੱਠੇ ਸਨੇਹ ਨਾਲ ਸਿੰਜ ਸਕਦੀ ਹੈ, ਪਰ ਕਿਤਨੀ ਹੱਦ ਤਕ ਅਜੇਹਾ ਸਨੇਹ ਕਰ ਸਕਦੀ ਹੈ, ਇਹ ਸਾਰਾ ਪਤੀ ਪਤਨੀ ਦੀ ਉਚਤਾਈ ਅਤੇ ਦੋਹਾਂ ਦੇ ਅਪਣੇ ਵਿਸ਼ਵਾਸ ਉਤੇ ਨਿਰਭਰ ਹੈ।

ਸਤ ਯਾ ਸਤੀਤ ਇਸ ਦਾ ਪ੍ਰਾਣ ਹੈ, ਜੋ ਇਸਤ੍ਰੀ ਇਸਦੇ ਮੋਹਤ੍ਰ ਨੂੰ ਨਹੀਂ ਜਾਣਦੀ, ਉਹ ਇਸਤ੍ਰੀ ਪੁਣੇ ਦੇ ਆਦਰਸ਼ ਅਤੇ ਗੁਝੇ ਭੇਦ ਨੂੰ ਨਹੀਂ ਜਾਣ ਸਕਦੀ। ਪ੍ਰਾਚੀਨ ਗ੍ਰੰਥ ਸਤੀ ਇਸਤ੍ਰੀਆਂ ਦੇ ਉੱਚੇ ਤਿਆਗ ਦੀਆਂ ਕਹਾਣੀਆਂ ਨਾਲ ਭਰੇ ਪਏ ਹਨ । ਸਤੀਤ ਦਾ ਅਰਥ ਸਿਰਫ ਸਰੀਰ ਦੀ ਪਵਿੱਤ੍ਤਾ ਹੀ ਨਹੀਂ, ਸਗੋਂ ਮਨ, ਵਚਨ ਤੇ ਸਰੀਰ ਕਰਕੇ ਸਭ ਤਰ੍ਹਾਂ ਨਾਲ ਪਵਿਤ੍ਰ ਪਤਿਤਾ