ਪੰਨਾ:ਸਹੁਰਾ ਘਰ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣ ਦਾ ਨਾਮ ਹੈ ਉਹ ਇਸਤ੍ਰੀ ਸਤੀ ਯਾ ਪਵਿੱਤ੍ਰ ਨਹੀਂ ਹੋ ਸਕਦੀ, ਜਿਸ ਦਾ ਮਨ ਤਾਂ ਪਵਿੱਤ੍ਰ ਨਹੀਂ, ਪਰ ਲੋਕਾਂ ਤੋਂ ਸ਼ਰਮ ਤੇ ਡਰ ਕਰਕੇ ਪਵਿੱਤ੍ਰਤਾ ਦਿਖਾਉਂਦੀ ਹੈ।

ਪਹਿਲੇ ਸਮੇਂ ਨਾਲੋਂ ਅਜ ਕਲ ਸਾਡਾ ਜੀਵਨ ਬਹੁਤ ਬਣਾਵਟੀ ਹੋ ਗਿਆ ਹੈ। ਸ਼ਾਨ ਸ਼ੌਕਤ, ਰੰਗ ਰੂਪ ਚਨਕ ਦਮਕ ਵਧਦੀ ਜਾਂਦੀ ਹੈ| ਸ਼ਹਿਰਾਂ ਦਾ ਜੀਵਨ ਤਾਂ ਬਹੁਤ ਹੀ ਭੈੜਾ ਹੋ ਗਿਆ ਹੈ, ਪਰ ਪਿੰਡਾਂ ਵਿਚ ਵੀ ਛਲ ਕਪਟ ਨੇ ਘਰ ਬਣਾ ਲਿਆ ਹੈ। ਜਿਥੇ ਪਿੰਡਾਂ ਵਿਚ ਹਰ ਲੜਕੀ ਨੂੰ ਸਾਰੇ ਪਿੰਡ ਵਾਲੇ ਅਪਣੀ ਧੀ ਭੈਣ ਸਮਝਦੇ ਸਨ, ਉਥੇ ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਇਕ ਘਰ ਵਿਚ ਭੀ ਪਵਿੱਤ੍ ਸੰਬੰਧ ਰਖਣਾ ਕਠਨ ਹੋ ਗਿਆ ਹੈ। ਸੋ ਇਸਤ੍ਰੀਆਂ ਲਈ ਆਪਣੀ ਰਖਿਆ ਕਰਨੀ ਹੋਰ ਭੀ ਕਠਨ ਹੋ ਗਈ ਹੈ । ਹਰ ਇਕ ਆਦਮੀ ਆਪਣੀ ਇਸਤ੍ਰੀ ਨੂੰ ਪਤਿਤਾ ਵੇਖਣਾ ਚਾਹੁੰਦਾ ਹੈ, ਪਰ ਜੇਕਰ ਉਸ ਨੂੰ ਇਸਤ੍ਰੀ ਸ਼੍ਤ ਧਾਰਨ ਲਈ ਕਿਹਾ ਜਾਏ ਤਾਂ ਉਹ ਖਿੱਝ ਪੈਂਦਾ ਹੈ। ਜਾਣੋਂ ਮਰਦਾਂ ਲਈ ਕੋਈ ਅਜਿਹਾ ਬੰਧਨ ਹੀ ਨਹੀਂ।

ਜਦ ਕਿਸੇ ਦੀ ਇਸਤ੍ਰੀ ਚਲਾਣਾ ਕਰ ਜਾਂਦੀ ਹੈ, ਤਦ ਉਸ ਦਾ ਸਸਕਾਰ ਕਰ ਕੇ ਘਰ ਆਉਂਦ ਸਾਰ ਹੀ ਦੂਜੇ ਵਿਆਹ ਦੀਆਂ ਗੱਲਾਂ ਚਲ ਪੈਂਦੀਆਂ ਹਨ। ਫੇਰ ਏਸ ਤਰ੍ਹਾਂ ਮੋਈ ਹੋਈ ਇਸਤ੍ਰੀ ਦੀ ਯਾਦ ਮਨਾਈ ਜਾਂਦੀ ਹੈ ਕਿ ਹੈਰਾਨੀ ਤੇ ਦੁਖ ਹੁੰਦਾ ਹੈ। ਕਿਤਨੇ ਹੀ ਸਾਊ ਤੇ ਸਦਾਚਾਰੀ ਮਰਦ ਭੀ ਅਨੇਕਾਂ ਘਰੋਗੀ ਕਠਨਾਈਆਂ ਦੇ ਬਹਾਨੇ ਝੱਟ ਦੂਜਾ ਵਿਆਹ ਕਰ ਲੈਂਦੇ ਹਨ। ਪਰ ਜਦ ਕਿਸੇ ਵਿਧਵਾ ਇਸਤ੍ਰੀ ਦਾ ਦੂਜਾ ਵਿਆਹ ਕਰਨ ਦੀ ਗੱਲ ਅਗੇ ਆਉਂਦੀ ਹੈ ਤਾਂ ਪੁਰਾਤਨਤਾ ਦੀ ਗੱਡੀ ਲਿਆ ਕੇ ਸਾਹਮਣੇ ਖੜੀ ਕਰ ਦਿਤੀ ਜਾਂਦੀ ਹੈ। ਪਤੀ ਦੇ ਮਰ ਜਾਣ ਪਰ ਪਤਨੀ ਨੂੰ ਜਿਤਨੀ ਕਠਿਨਾਈ ਪੈਂਦੀ ਹੈ, ਉਤਨੀਆਂ ਕਠਨਾ-