ਪੰਨਾ:ਸਹੁਰਾ ਘਰ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈਆਂ ਪਤਨੀ ਦੇ ਮਰ ਜਾਣ ਕਰ ਕੇ ਪਤੀ ਨੂੰ ਨਹੀਂ ਪੈਂਦੀਆਂ। ਸੁ ਜਦ ਅਸੀਂ ਅਧੀਨ ਗ਼ਰੀਬ ਤੇ ਅਨਾਥ ਵਿਧਵਾ ਇਸਤ੍ਰੀਆਂ* ਪਾਸੋਂ ਸਤੀਆਂ ਬਣਨ ਤੋ ਸਾਰੀ ਉਮਰ ਰੰਡੇਪਾ ਕੱਟਣ ਦੀ ਆਸ ਕਰਦੇ ਹਾਂ ਤਾਂ, ਤਾਕਤਵਰ ਤੇ ਸਮਰਥ ਮਰਦਾਂ ਨੂੰ ਤਕਲੀਫ਼ਾਂ ਦੀਆਂ ਦੁਹਾਈਆਂ ਦੇਂਦੇ ਵੇਖ ਕੇ ਉਨ੍ਹਾਂ ਉਤੇ ਅਫ਼ਮੋਸ ਹੁੰਦਾ ਹੈ।

ਇਸਤ੍ਰੀ ਕੌਮ ਨੂੰ ਬਣਾਉਣ ਵਾਲੀ ਹੈ, ਉਹ ਮਨੁਖ ਦੀ ਮਾਤਾ ਹੈ। ਇਸੇ ਕਰ ਕੇ ਭਾਈਚਾਰਕ ਦਸ਼ਾ ਤੇ ਸੰਤਾਨ ਉਤੇ ਮਰਦ ਦੇ ਸੁਭਾ ਦਾ ਉਨਾ ਅਸਰ ਨਹੀਂ ਪੈਂਦਾ, ਜਿੰਨਾ ਕਿ ਇਸਤ੍ਰੀ ਦੀ ਉੱਚਤਾ ਜਾਂ ਗਿਰਾਵਟ ਦਾ ਅਸਰ ਪੈਂਦਾ ਹੈ । ਅੱਜ ਭਾਵੇਂ ਮਰਦਾਂ ਨੇ ਆਪਣਾ ਤੇਜ ਤੇ ਗੌਰਵ ਗਵਾ ਦਿਤਾ ਹੈ, ਤਾਂ ਵੀ ਮਾਵਾਂ, ਭੈਣਾਂ, ਨੂੰਹਾਂ, ਧੀਆਂ ਦਾ ਫ਼ਰਜ਼ ਹੈ ਕਿ ਉਹ ਆਪਣੇ ਜੀਵਨ ਦੀ ਪਵਿਤਾ ਨੂੰ ਕਾਇਮ ਰਖਦੀਆਂ ਹੋਈਆਂ, ਆਪਣੇ ਤਿਆਗ, ਕੁਰਬਾਨੀ, ਸੇਵਾ ਅਤੇ ਕਸ਼ਟ ਸਹਿਣ ਨਾਲ ਸੱਚੀਆਂ ਇਸਤ੍ਰੀਆਂ ਅਥਵਾ ਮਾਵਾਂ ਬਣ ਕੇ ਸੱਚਾ ਰਾਹ ਵਿਖਾਉਣ। ਮਰਦਾਂ ਨੂੰ ਵੀ ਉੱਪਰ ਉਠਾਉਣ। ਜਿਥੇ ਮਰਦਾਂ ਨੇ ਆਪਣੀ ਸ਼ਰਮ ਤੇ ਵਡਿਆਈ ਨੂੰ ਛਡ ਦਿਤਾ ਹੈ, ਉਥੇ ਸਾਡੀਆਂ ਅਨੇਕਾਂ ਹੀ ਭੈਣਾਂ ਆਪਣੀਆਂ ਅਖਾਂ ਦੇ ਹੰਝੂ ਕੇਰਦੀਆਂ, ਆਪਣੀ ਪਵਿਤ੍ਤਾ ਦੇ ਅੰਮ੍ਰਿਤ ਨਾਲ ਉਨ੍ਹਾਂ ਦੇ ਪਾਪਾਂ ਨੂੰ ਧੋ ਕੇ ਰੋੜਦੀਆਂ ਅਤੇ ਉਨ੍ਹਾਂ ਦੇ ਜੀਵਨ ਨੂੰ ਲਿਸ਼ਕਾਉਂਦੀਆਂ ਰਹਿੰਦੀਆਂ ਹਨ। ਇਹ ਕੋਈ ਘੱਟ ਵਡਿਆਈ ਦੀ ਗੱਲ ਨਹੀਂ।

‘ਸੇਵਾ’ ਇਸਤ੍ਰੀ ਜੀਵਨ ਨੂੰ ਸੁਖੀ ਬਨਾਉਣ ਦੀ ਕੁੰਜੀ ਹੈ। ਪਤਿਤਾ ਬਣਨ ਦੇ ਨਾਲ ਹੀ ਜੀਵਨ ਨੂੰ ਮਿੱਠਾ ਤੇ ਸੁਖੀ

  • ਵਿਧਵਾ ਇਸਤ੍ਰੀਆਂ ਦੀ ਦਸ਼ਾ ਜਾਣਨ ਲਈ ਦੇਖੋ ਪੁਸਤਕ ‘ਸੁਸ਼ੀਲਾ ਵਿਧਵਾ ।

-੨੫-